Tuesday, February 14, 2012

Dasam Granth-ik sach-3

 ਇਸ ਤੋਂ ਪਹਿਲਾਂ ਪੜਨ ਲਈ ਇਸ ਲਿੰਕ ਤੇ ਕਲਿਕ ਕਰੋ ਜੀ   http://dasamgranth-iksach-2.blogspot.in/

ਚਰਿਤ੍ਰੋਪਖਿਆਨ ਦੀ ਅਨੂਪ ਕੌਰ  (ਅਸਲ ਕਹਾਣੀ-ਅਸਲ ਸੰਦੇਸ਼) 

ਹਿਮਾਇਤੀਆਂ ਦਾ ਓਹ ਵਰਗ ਜਿਹੜਾ ਗਰੂ ਜੀ ਨੂ ਇਸ ਕਥਾ ਨਾਲ ਅਸੰਬੰਧਿਤ ਕਰਦਾ ਹੈ, ਉਸਦਾ ਬਲਹੀਣ ਵਿਚਾਰ ਵੀ ਕਿਤੇ ਨਾ ਕਿਤੇ ਇਹ ਸਵੀਕਾਰ ਕਰੀ ਬੈਠਾ ਹੈ ਕਿ ਜੇ ਇਸਨੁ ਗੁਰੂ ਜੀ ਨਾਲ ਸੰਬੰਧਿਤ ਕੀਤਾ ਤਾਂ ਗੁਰੂ ਜੀ ਕਿਸੇ ਅਪਮਾਨਜਨਕ ਸਥਿਤੀ ਇਚ ਫਸ ਸਕਦੇ ਹਨ ! ਅਸੀਂ ਇਸ ਲੇਖ ਵਿਚ ਕਥਾ ਦੇ ਅਧਾਰ ਤੇ ਸਮੁਚੀ ਸਥਿਤੀ ਦੀ ਪੁਨਰ-ਸਮੀਖਿਆ ਕਰਨੀ ਹੈ ! ਸਾਡਾ ਵਿਚਾਰ ਮੰਥਨ ਦੋ ਹੀ ਬਿੰਦੂਆਂ ਤੇ ਕੇਂਦਰਿਤ ਰਹੇਗਾ ! ਇਕ ਇਹ ਕਿ ਇਸ ਕਥਾ ਦੇ ਮੁਖ ਪਾਤਰ ਗੁਰੂ ਜੀ ਹੈਨ ਜਾਂ ਨਹੀਂ ! ਦੂਜਾ ਇਹ ਕਿ ਕੀ ਇਹ ਕਥਾ ਗੁਰੂ ਜੀ ਵਾਸਤੇ   ਅਪਮਾਨਜਨਕ ਹੈ ਜਾਂ ਗੌਰਵਸ਼ਾਲੀ?   
ਪਹਿਲੇ ਪ੍ਰਸ਼੍ਨ ਦੇ ਹਲ ਵਾਸਤੇ ਕਥਾ ਵਿਚ ਦਰਸ਼ਾਏ ਨਾਵਾਂ, ਥਾਵਾਂ ਅਤੇ ਪਰਿਸਥਿਤੀਆਂ ਦਾ ਵਿਸ਼ਲੇਸ਼ਣ ਜਾਂ ਕੋਈ ਇਤਿਹਾਸਿਕ ਮਨੌਤ ਸਾਨੂ ਕਿਸੇ ਨਤੀਜੇ ਤੇ ਪੁਚਾ ਸਕਦੀਆਂ ਨੇ ---   
੧) - ਇਸ ਕਥਾ ਸਥਾਨ ਦੇ ਨਾਮ ਅਤੇ ਉਸ ਦੀ ਸਥਿਤੀ ਦਾ ਵਰਣਨ ਕਰਦਿਆਂ ਲਿਖਿਆ ਹੈ ਕਿ----
"ਤੀਰ ਸਤਦ੍ਰਵ ਕੇ ਹੁਤੋ ਪੁਰ ਅਨੰਦ ਇਕ ਗਾਓ ! ਨੇਤਰ ਤੁੰਗ ਕੇ ਢਿਗ ਬਸ੍ਤ ਖਲੁ ਕੇ ਠਾਓ !
(ਅਰਥਾਤ ਸਤਲੁਜ ਨਦੀ ਦੇ ਕਿਨਾਰੇ ਅਨਾਦੁਰ ਨਾਮ ਦਾ ਇਕ ਪਿੰਡ ਸੀ ਜੋ ਕਹਿਲੂਰ ਰਿਆਸਤ ਦੇ ਖੇਤਰ ਵਿਚ ਨੈਣਾ ਦੇਵੀ ਦੇ ਨੇੜੇ ਸੀ)! ਇਹ ਉੱਲੇਖ ਇਤਨਾ ਸਪਸ਼ਟ ਹੈ ਜੋ ਸੰਦੇਹ ਨਹੀਂ ਰਹਿਣ ਦਿੰਦਾ ਕਿ ਕਥਾ ਵਿਚ ਵਰਣਿਤ ਅਨੰਦਪੁਰ 'ਖਾਲਸੇ' ਦੀ ਜਨਮ ਭੂਮੀ ਤੋਂ ਭਿੰਨ ਕੋਈ ਹੋਰ ਦੂਜਾ 'ਆਨੰਦਪੁਰ' ਬਿਲਕੁਲ ਨਹੀਂ  ! ਗੁਰੂ ਤੇਗ ਬਹਾਦਰ ਜੀ ਦੇ ਇਸ ਨੂ ਵਸਾਓਣ  ਤੋਂ ਪਹਿਲਾਂ ਇਸ ਦਾ ਪੁਰਾਤਨ ਨਾਮ 'ਮਾਖੋਵਾਲ' ਸੀ ! ਸੋ ਇਹ ਵੀ ਸਪਸ਼ਟ ਹੋ ਗਿਆ ਕਿ ਘਟਨਾ ਗੁਰੂ ਤੇਗ ਬਹਾਦਰ ਜੀ ਦੇ ਆਨੰਦਪੁਰ ਵਾਸਾ ਓਣ ਤੋਂ ਪਿਛੇ ਨਹੀਂ ਜਾ ਸਕਦੀ, ਕਿਓਂਕ ਨੌਵੇਂ ਗੁਰੂ ਜੀ ਤੋਂ ਪਹਿਲਾਂ ਆਨੰਦਪੁਰ ਨਾਮ ਦੀ ਅਣਹੋਂਦ ਸੀ ! ਇਸ ਕਥਾ ਨੂ ੧੬੯੬ ਈਸਵੀ ਵਿਚ ਚਰਿਤ੍ਰ ਕਥਾਵਾਂ ਦੀ ਸੰਪੂਰਨਤਾ ਤੋਂ ਬਾਦ ਵੀ ਨਹੀਂ ਮੰਨਿਆ ਜਾ ਸਕਦਾ ! ਸੋ ਇਹ ਸਥਿਤੀ ਇਸ ਕਥਾ ਦਾ ਕਾਲ ਨੌਵੇਂ ਅਤੇ ਦਸਵੇਂ ਪਾਤਿਸ਼ਾਹ ਤਕ ਸੀਮਿਤ ਕਰ ਦਿੰਦੀ ਹੈ !
੨)- ਕਥਾ ਵਿਚ ਅਗਲਾ ਮਹਤਵ ਪੂਰਨ ਉੱਲੇਖ ਇਹ ਮਿਲਦਾ ਹੈ ਕਿ ਘਟਨਾ ਸਮੇ ਇਹ ਆਨੰਦਪੁਰ ਸਿਖ-ਪੰਥ ਦੀ ਗਤੀਵਿਧੀਆਂ ਦਾ ਕੇਂਦਰ ਸੀ, ਯਥਾ:-
ਤਹਾ ਸਿਖ ਸਾਖਾ ਬਹੁਤ ਆਵਤ ਮੋਦ ਬਢਾਇ  ! ਮਨ ਬਾਛਤ ਮੁਖਿ ਮਾਂਗ ਬਰ ਜਾਤ ਗ੍ਰਿਹਨ ਸੁਖ ਪਾਇ !
ਇਸ ਤੋਂ ਸਪਸ਼ਟ ਹੈ ਕਿ ਘਟਨਾ ਉਸ ਵੇਲੇ ਦੀ ਹੈ ਜਦੋਂ ਆਨੰਦਪੁਰ ਸਿਖ ਪੰਥ ਦਾ ਕੇਂਦਰ ਸੀ ! ਇਸ ਉੱਲੇਖ ਤੋਂ ਸਿਧ ਹੈ ਕਿ ਇਹ ਸਮਾ ਨੌਵੇਂ ਅਤੇ ਦਸਵੇਂ ਪਾਤਸ਼ਾਹ ਦੇ ਆਨੰਦਪੁਰ ਨਿਵਾਸ ਤੋਂ ਇਧਰ-ਉਧਰ ਨਹੀਂ ਕੀਤਾ ਜਾ ਸਕਦਾ !  
੩)- ਓ- ਅਗਲਾ ਤਥ ਇਹ ਹੈ ਕਿ ਕਥਾ ਦਾ ਨਾਇਕ ਉਸ ਸਮੇ ਇਸ ਇਸ ਸ਼ਹਿਰ ਦਾ ਰਾਇ ਸੀ-- ਏਕ ਤ੍ਰਿਯਾ ਧਨਵੰਤ ਕੀ ਤੂੰ ਨਗਰ ਮੇਨ ਆਨਿ ! ਹੋਰ ਰਾਇ ਪੀੜਤ ਭਈ ਬਿਧਿ ਬਿਰਹ ਕੇ ਬਾਨਿ !
ਅ- ਓਹ ਰਾਇ ਸ੍ਰੀ ਭਗੌਤੀ (ਅਕਾਲ ਪੁਰਖ) ਦਾ ਉਪਾਸਕ ਸੀ -- ਚਲਿਓ ਧਾਰਿ ਅਤੀਤ ਕੋ ਭੇਸ ਰਾਈ ! ਮ੍ਨਾਪ੍ਨ ਬਿਖੈ ਸ੍ਰੀ ਭਗੌਤੀ ਮਨਾਈ !    
ਦਸਮ ਗ੍ਰੰਥ ਦੇ ਪਾਠ ਤੋਂ ਸਿਧ ਹੁੰਦਾ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਕਾਲ ਪੁਰਖ ਨੂ ਵਾਰ ਵਾਰ ਭਗਓਤੀ ਕਿਹਾ ਹੈ ! ਗੁਰੂ ਕਾਲ ਵਿਚ ਆਨੰਦਪੁਰ ਰਹਿਣ ਵਾਲਾ ਅਕਾਲ ਪੁਰਖ ਦੇ ਇਸ ਨਾਮ ਦਾ ਉਪਾਸਕ ਰਾਜਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹੀ ਹੋ ਸਕਦੇ ਹਨ ਅਤੇ ਕਥਾ ਓਨਾ ਨਾਲ ਹੀ ਸੰਬੰਧਿਤ ਹੋ ਸਕਦੀ ਹੈ !
ਇ - ਰਾਇ ਇਕ ਪੂਜਨੀਕ ਵਿਅਕਤੀ ਸੀ ਕਿਓਂਕਿ ਅਨੂਪ ਕੌਰ ਕਹਿੰਦੀ ਹੈ - ਭਏ ਪੂਜ ਤੋ ਕਹਾ ਗੁਮਾਨ ਨ ਕੀਜਿਯੈ ! ਧਨੀ ਭਏ ਤੋ ਦੁਖ੍ਯਨ ਨਿਧਨ ਨ ਦੀਜੀਯੈ !
ਰਾਇ ਨੇ ਅਨੂਪ ਕੌਰ ਨੂ ਕਿਹਾ - ਪਾਇ ਪਰਤ ਮੋਰੋ ਸਦਾ ਪੂਜ ਕਰਤ ਹੈਂ ਮੋਹਿ !
ਗੁਰੂ ਕਾਲ ਵਿਚ ਆਨੰਦਪੁਰ ਸਾਹਿਬ ਪੂਜਯ ਵਿਅਕਤੀ ਕੇਵਲ ਗੁਰੂ ਮਹਾਰਾਜ ਸਨ ਹੋਰ ਕੋਈ ਰਾਜਾ ਨਹੀਂ !
ਹ - ਰਾਇ ਆਪਣੀ ਪਛਾਣ ਸਪਸ਼ਟ  ਕਰਦਿਆਂ ਕਹਿੰਦਾ ਹੈ - ਪ੍ਰਿਥਮ ਛਤ੍ਰੀ ਕੇ ਧਾਮ ਦਿਯੋ ਬਿਧਿ ਜਨਮ ਹਮਾਰੋ ! ਬਹੁਰ ਜਗਤ ਕੇ ਬੀਚ ਕਿਯੋ ਕੁਲ ਅਧਿਕ ਉਜਿਯਾਰੋ ! ਭੁਰ ਸਭਨ ਮੈਂ ਬੈਠਿ ਆਪ ਕੋ ਪੂਜ ਕਹਾਊ ! ਹੋ ਹਮੋ ਤੁਹਾਰੇ ਸਾਥ ਨੀਚ ਕੁਲ ਜਨਮਹਿ ਪਾਊ !
ਉਕਤਿ ਪੰਕਤੀਆਂ ਦਸਦਿਆਂ ਹਨ ਕਿ ਰਾਇ ਦਾ ਸੰਬੰਧ ਛਤ੍ਰੀ-ਵੰਸ਼ ਨਾਲ ਹੈ, ਓਹ ਗੁਰੂ ਨਾਨਕ ਦੇਵ ਜੀ ਦੁਆਰਾ ਸਥਾਪਿਤ ਗੁਰੂ-ਵੰਸ਼ ਨਾਲ ਵੀ ਸੰਬੰਧਿਤ ਹੈ ਜਿਸ ਦਾ ਪ੍ਰਚੰਡ ਪ੍ਰਤਾਪ ਸਾਰੇ ਜਗਤ ਵਿਚ ਪਸਰਿਆ ਹੈ !
ਕ - ਰਾਇ ਦਾ ਪਿਤਾ ਪੂਜਯ ਗੁਰੂ ਹੈ ਜਿਸ ਦੇ ਪਾਸ ਦੂਰੋਂ-ਨੇੜਿਓਂ ਚਲ ਕੇ ਸੰਗਤ ਇਕਤਰ ਹੁੰਦੀ ਹੈ ! ਰਾਇ ਆਪਣੇ ਪਿਤਾ ਦੀ ਸਿਖਿਆ ਬਾਰੇ ਕਹਿੰਦਾ ਹੈ :-   ਸੁਧਿ ਜਬ ਤੇ ਹਮ ਧਰੀ ਬਚਨ ਗੁਰ ਦਏ ਹਮਾਰੇ ! ਪੂਤ ਇਹੋ ਪ੍ਰਣ ਤੋਹਿ ਪ੍ਰਾਨ ਜਬ ਲਗ ਘਟ ਥਾਰੇ !ਬਾਲ ਹਮਾਰੇ ਪਾਸ ਦੇਸ ਦੇਸਨ ਤ੍ਰਿਯ ਆਵਹੇ ! ਮਨ ਬੰਛਤ ਬਰ ਮਾਂਗਿ ਜਾਨ ਗੁਰ ਸੀਸ ਝੁਕਾਵਹਿ ! ਸਿਖਯ ਪੁਤ੍ਰ ਤ੍ਰਿਯਾ ਸੂਤ੍ਰ ਜਾਨਿ ਅਪਨੇ ਚਿੱਤ ਧਰਿਓ ! ਹੋ ਕਹੋ ਸੁੰਦਰਿ ਤਿਹ ਸਾਥ ਗਵਨ ਕੈਸੇ ਕਰਿ ਕਰਿਹੋੰ ! 
ਇਹ ਪੜ ਕੇ ਬਿਲਕੁਲ ਸਪਸ਼ਟ ਹੋ ਜਾਂਦਾ ਹੈ ਕਿ ਇਸ ਕਥਾ ਦਾ ਨਾਇਕ 'ਰਾਇ' ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਭਿੰਨ ਵਿਅਕਤੀ ਕਿਸੇ ਤਰਾਂ ਵੀ ਨਹੀਂ ਹੋ ਸਕਦਾ ! ਸ੍ਰੀ ਦਸਮ ਗ੍ਰੰਥ ਦੇ ਹਿਮਾਇਤੀ ਵਰਗ ਦੇ ਮੰਨ ਵਿਚ ਇਹ ਰੱਤਾ ਵੀ ਵਹਿਮ ਨਹੀਂ ਹੋਣਾ ਚਾਹਿਦਾ ਕਿ ਇਸ ਚਰਿਤ ਨਾਲ ਜੁੜਿਆਂ ਸ੍ਰੀ ਗੁਰੂ ਜੀ ਦੀ ਮਹਾ-ਮਹਿਮਾ ਦੀ ਰਨ੍ਚਿਕ ਮਾਤੁ ਵੀ ਹਾਨੀ ਹੋ ਸਕਦੀ ਹੈ !ਸਗੋਂ ਇਹ ਚਰਿਤੁ ਸ੍ਰੀ ਗੁਰੂ ਜੀ ਦੇ ਮਹਾਨ ਵਿਰਾਟ ਓਚ-ਆਚਰਣ ਦੀ ਇਤਿਹਾਸਿਕ ਮਿਸਾਲ ਹੈ !ਕਥਾ ਵਿਚ ਸ੍ਰੀ ਕ੍ਰਿਸ਼ਨ ਅਤੇ ਗੋਪੀਆਂ ਦੀ ਲੀਲਾ ਦਾ ਉੱਲੇਖ ਇਹ ਵੀ ਸਿਧ ਕਰ ਦਿੰਦਾ ਹੈ ਕਿ ਦੇਵੀ ਦੇਵਤਿਆਂ ਦੇ ਕਾਮੁਕ ਕੇਲ ਗੁਰੂ ਜੀ ਦੇ ਦ੍ਰਿਸ਼ਟੀਕੋਣ ਅਨੁਸਾਰ ਕੋਈ ਦੈਵੀ ਕੌਤੁਕ ਨਹੀਂ, ਨਿਰੀ ਵਾਸਨਾਵਾਂ ਦੀ ਮੈਲ ਹੈ !  ਇਹ ਕਥਾ ਦਸਦੀ ਹੈ ਕਿ ਸ੍ਰੀ ਦਸਮ ਗ੍ਰੰਥ ਦਾ ਰਾਮ-ਸਿਆਮ (ਗੁਰੂ ਗੋਬਿੰਦ ਸਿੰਘ) ਦੁਆਪਰ ਦੇ ਸਿਆਮ ਤੋਂ ਆਚਰਣ ਵਿਚ ਕੀਤੇ ਉੱਤਮ ਹੈ ! ਸ੍ਰੀ ਕ੍ਰਿਸ਼ਨ ਰਾਧਾ ਦੀ ਪ੍ਰੀਤ ਵਿਚ ਕਾਮ-ਕੇਲਿਆਂ ਲਈ ਆਤੁਰ ਹਨ, ਜਦੋਂ ਕਿ ਸਾਡਾ ਕਲਗੀਆਂ ਵਾਲਾ ਬਾਦਸ਼ਾਹ ਦਰਵੇਸ਼ ਅਨੂਪ ਕੌਰ ਦੀ ਉਪਮਾ ਰਹਿਤ ਸੁੰਦਰਤਾ ਅਤੇ ਆਸਿਮ ਕਾਮੁਕ ਖਿਚ ਦੇ ਮਦਨ ਜਾਲ ਨੂ ਆਪਣੇ ਅਨੰਤ-ਆਚਾਰ ਬਲ ਨਾਲ ਤਾਰ ਤਾਰ ਕਰ ਦੇਣ ਦੇ ਹਰ ਤਰਾਂ ਸਮਰਥ ਹੈ !ਸ੍ਰੀ ਕ੍ਰਿਸ਼ਨ ਵਿਆਹੁਤਾ ਰਾਧਾ ਦੇ ਕਾਮ ਨੂ ਉਤਸਾਹਿਤ ਕਰਦੇ ਹਨ, ਜਦੋਂ ਕਿ ਕਲਿਜੁਗ ਦੇ ਸਿਆਮ ਗੁਰੂ ਗੋਬਿੰਦ ਸਿੰਘ ਅਨੂਪ ਕੌਰ ਦੀ ਪ੍ਰਚੰਡ ਕਾਮ ਉੱਤੇਜਨਾ ਨੂ ਆਪਣੇ ਅਮ੍ਰਿਤ ਬਚਨਾ ਨਾਲ ਸ਼ਾਂਤ ਕਰਨ ਵਾਲੇ ਬਲਸ਼ਾਲੀ ਕਾਮ-ਸੰਹਾਰਕ ਹਨ ! ਪਰਤ੍ਰਿਯ ਨਾਲ ਕਾਮੁਕ ਸੰਬੰਧ ਓੰਨਾ ਲਈ ਅਵਤਾਰਾਂ ਵਾਂਗ ਮਨ ਪਰਚਾਵਾ ਨਹੀਂ ਬਲਕਿ ਹਰ ਹਾਲ ਵਰਜਿਤ ਕਰਮ ਹੈ ! ਓਹ ਮਿਸਾਲ ਕਾਇਮ ਕਰਦੇ ਹਨ ਕਿ ਜੇ ਹਰ ਪ੍ਰਕਾਰ ਦੀ ਬੇਵਸੀ ਹੋਵੇ, ਇਜੱਤ ਮਾਨ, ਸਮਾਜਿਕ ਰੁਤਬਾ ਵੀ ਦਾਓ ਤੇ ਲੱਗ ਜਾਵੇ ਤਾ ਵੀ ਵਿਅਕਤੀ ਨੇ ਇਕੋ ਸਿਮਰਨ ਹੀ ਕਰਨਾ ਹੈ, "ਪਰ ਨਾਰੀ ਕੀ ਸੇਜ ਭੂਲ ਸੁਪਨੇ ਹੂੰ ਨਾ ਜੈਯਿਹੁ"! ਇਹ ਚਰਿਤੁ ਕਥਾ ਮਨੁਖ ਨੂ ਸਾਵਧਾਨ ਕਰਦੀ ਹੈ ਕਿ ਇਕ ਅਧ੍ਯਾਤਮਿਕ ਵਿਅਕਤੀ ਕੋਲ ਇਤਨਾ ਪ੍ਰਚੰਡ ਵਿਵੇਕ ਹੋਣਾ ਚਾਹੀਦਾ ਹੈ ਕਿ ਓਹ ਕਾਮ ਦੇ ਹਰ ਛਲਾਵੇ ਨੂ ਛਲਣ  ਦੇ ਸਮਰਥ ਹੋਵੇ ! ਪੁਰਾਤਨ ਸਿਆਮ ਵਾਂਗ ਕਾਮ ਹਥੋਂ ਠਗਿਆ ਵਿਅਕਤੀ ਅਸਲ ਛਲਿਆ ਨਹੀਂ, ਅਸਲ ਛਲਿਆ ਤੇ ਓਹ ਹੈ ਜੋ ਕਾਮਦੇਵ ਦੇ ਹਰ ਫਰੇਬ ਉੱਤੇ ਵਿਜੈ ਪਾ ਸਕੇ ! ਜਿਸ ਮਨੁਖ ਕੋਲ ਅਜਿਹਾ ਵਿਵੇਕ ਬਲ ਨਹੀਂ ਜਾਂ ਜੋ ਵਿਅਕਤੀ ਕਾਮਦੇਵ ਅੱਗੇ ਬਲ ਬੁਧੀ ਹਾਰ ਜਾਂਦਾ ਹੈ, ਉਸਦੀ ਹਾਲਤ ਉਸ ਚਿਤ੍ਰ ਸਿੰਘ ਵਰਗੀ ਹੋ ਸਕਦੀ ਹੈ ਜੋ ਕਾਮ ਵਿਚ ਅੰਨਾ ਹੋਇਆ ਕੁਟਿਲਾ ਕਾਮਿਨੀ ਦੀ ਮੱਕਾਰੀ ਦੇ ਜਾਲ ਵਿਚ ਫੱਸ ਕੇ ਆਪਣੇ ਅਚਾਰਵੰਤ ਪੁੱਤਰ ਨੂ ਮਾਰਣ ਵਾਸਤੇ ਤੁਲਿਆ ਹੋਇਆ ਸੀ !
ਸ੍ਰੀ ਦਸਮ ਗ੍ਰੰਥ ਦੇ ਆਲੋਚਕਾਂ ਨੇ ਆਪਣੀਆਂ ਗਲਤ ਬਿਆਨੀਆਂ ਦੁਆਰਾ ਅਨੂਪ ਕੌਰ ਵਾਲੇ ਚਰਿਤੁ ਸੰਬੰਧੀ ਬਹੁਤ ਸੰਦੇਹ ਪੈਦਾ ਕੀਤੇ ਹਨ !ਇੰਨਾ ਦੇ ਨਿਵਾਰਣ ਵਾਸਤੇ ਪਾਠਕਾਂ ਸਾਹਮਣੇ ਪੂਰੀ ਕਹਾਣੀ ਪ੍ਰਸ੍ਤੁਤ ਕਰਨੀ ਆਵਸ਼ਕ ਹੋ ਗਈ ਹੈ ! ਮੈਂ ਇਸ ਨੂ ਸਾਰ ਰੂਪ ਵਿਚ ਇਸ ਤਰਾਂ ਬਿਆਨ ਕਰਨ ਦਾ ਜਤਨ ਕਰਾਂਗਾ ਕਿ ਇਹ ਸੰਖਿਪਿਤ ਤਾਂ ਹੋਵੇ ਪਰ ਕਿਸੇ ਮਹਤਵਪੂਰਨ ਅੰਗ ਦੀ ਹਾਨੀ ਤੋਂ ਵੀ ਮੁਕਤ ਹੋਵੇ ! ਇਹ ਕਥਾ ਜੋ 'ਚਰਿਤ੍ਰੋਪਖਿਆਨ' ਦੇ ਤਿਨ ਚਰਿਤਰਾਂ (੨੧ ਤੋਂ ੨੩) ਵਿਚ ਪਸਰੀ ਹੋਈ ਹੈ, ਦਾ ਸੰਖੇਪ ਵਿਵਰਣ ਇਸ ਪ੍ਰਕਾਰ ਹੈ :-     
ਕਹਿਲੂਰ ਰਿਆਸਤ ਵਿਚ ਨੈਣਾ ਦੇਵੀ ਦੇ ਨੇੜੇ ਸਤਿਲੁਜ ਨਦੀ ਦੇ ਕੰਢੇ ਆਨੰਦਪੁਰ ਨਾਮ ਦਾ ਇਕ ਪਿੰਡ ਸੀ !ਇਥੇ ਸਿਖ ਪੰਥ ਦੇ ਲੋਕ ਬਹੁਤ ਉਤਸਾਹ ਸਹਿਤ ਆਓਂਦੇ ਸਨ ਅਤੇ ਆਪਣੇ ਗੁਰੂ ਤੋਂ ਵਡੀਆਂ ਬਰਕਤਾਂ ਪ੍ਰਾਪਤ ਕਰਕੇ ਖੁਸ਼ੀ ਨਾਲ ਆਪਣੇ ਘਰ ਜਾਂਦੇ ਸਨ ! ਇਕ ਧਨਵਾਨ ਵਿਅਕਤੀ ਦੀ ਨੁਪ (ਅਨੂਪ) ਕੌਰ  ਨਾਮੀ ਇਸਤਰੀ ਆਨੰਦਪੁਰ ਦੇ ਰਾਜੇ ਉਪਰ ਮੋਹਿਤ ਹੋ ਗਈ ! ਉਸ ਨੇ ਰਾਜੇ ਦੇ ਮਗਨ ਨਾਮੀ ਇਕ ਸੇਵਕ ਨੂ ਕੁਝ ਪੈਸਿਆਂ ਦਾ ਲਾਲਚ ਦੇ ਕੇ ਆਖਿਆ ਕਿ ਓਹ ਆਪਣੇ ਮਾਲਿਕ ਨੂ ਇਹ ਕਹਿ ਕੇ ਮੇਰੇ ਕੋਲ ਭੇਜੇ ਕਿ ਜੋ ਮੰਤ੍ਰ ਓਹ ਸਿਖਣਾ ਚਾਹੁੰਦੇ ਹਨ, ਓਹ ਮੇਰੇ ਕੋਲ ਹੈ !  
ਰਾਜਾ ਸਾਧੂ ਦਾ ਰੂਪ ਧਾਰ ਕੇ ਅਕਾਲ ਪੁਰਖ ਦਾ ਸਿਮਰਨ ਕਰਦਾ ਹੋਇਆ ਅਨੂਪ ਕੌਰ ਦੇ ਘਰ ਪਹੁੰਚ ਗਿਆ ! ਉਸਨੇ ਸਨਿਆਸੀਆਂ ਵਾਲੇ ਵਸਤ੍ਰ ਉਤਾਰ ਕੇ ਆਪਣੀ ਸਧਾਰਣ ਵੇਸ-ਭੂਸਾ ਧਾਰਣ ਕੀਤੀ !ਰਾਜੇ ਨੂ ਆਓਂਦਿਆਂ ਵੇਖ ਕੇ ਅਨੂਪ ਕੌਰ ਨੇ ਆਪਣੇ ਆਪ ਨੂ ਸ਼ਿੰਗਾਰਿਆ ਅਤੇ ਰਾਜੇ ਦੀ ਸੇਵਾ ਵਾਸਤੇ ਫੁਲ, ਪਾਨ, ਸ਼ਰਾਬ ਆਦਿ ਭੇਂਟ ਕੀਤੀ ! ਰਾਜੇ ਵੱਲੋਂ ਇੰਨਾ ਵਸਤੂਆਂ ਦੇ ਸੇਵਨ ਦਾ ਕੋਈ ਉੱਲੇਖ ਨਹੀਂ, ਕੇਵਲ ਅਨੂਪ ਕੌਰ ਵੱਲੋਂ ਭੇਂਟ ਕੀਤੇ ਜਾਣ ਦਾ ਉੱਲੇਖ ਹੈ !ਅਜਿਹੇ ਕਈ ਮਿੱਤਰ ਸਾਡੇ ਘਰਾਂ ਵਿਚ ਕਈ ਆਓਂਦੇ-ਜਾਂਦੇ ਰਹਿੰਦੇ ਹਨ ਜਿੰਨਾ ਨੂ ਅਸੀਂ ਚਾਹ ਦਾ ਕਪ ਭੇਂਟ ਕਰੀਏ ਤਾਂ ਓਹ ਕਹਿੰਦੇ ਹਨ ਕਿ ਮੈਂ ਚਾਹ ਬਿਲਕੁਲ ਨਹੀਂ ਪੀਂਦਾ ! ਇਸਤਰੀ ਨੇ ਰਾਜੇ ਨੂ ਬੇਨਤੀ ਕੀਤੀ ਕਿ ਮੈਂ ਕਾਮਦੇਵ ਤੋਂ ਹਾਰ ਚੁਕੀ ਹਾਂ, ਤੁਹਾਡੇ ਰੂਪ ਅਤੇ ਵਿਅਕਤੀਤ੍ਵ  ਸਾਹਮਣੇ ਵਿਕ ਚੁਕੀ ਹਾਂ, ਤੁਸੀਂ ਮੇਰੇ ਨਾਲ ਕਾਮੁਕ ਸੰਬੰਧ ਬਣਾਓ  ਤੇ ਮੈਂ ਤਾਂ ਹੀ ਬਚ ਸਕਦੀ ਹਾਂ! ਇਹ ਸੁਣ ਕੇ ਰਾਜੇ ਨੇ ਕਿਹਾ ਕਿ ਅਜਿਹਾ ਸੋਚਣਾ ਭੀ ਪਾਪ ਹੈ, ਤੂੰ ਮੇਰੀ ਸਿਖ ਹੈਂ ਅਤੇ ਸਿਖ ਨਾਲ ਗੁਰੂ ਦੇ ਇਹ ਸੰਬੰਧ ਅਯੋਗ ਹਨ, ਨਰਕ ਵਿਚ ਲਿਜਾਣ ਵਾਲੇ ਹਨ ! ਪਰ ਓਹ ਇਸਤਰੀ ਆਪਣੇ ਹਠ ਉੱਤੇ ਅੜੀ ਹਰ ਪ੍ਰਕਾਰ ਦਿਆਂ ਯੁਕਤੀਆਂ ਨਾਲ ਆਪਣੀ ਵਾਸਨਾ ਤ੍ਰਿਪਤੀ ਨੂ ਯੋਗ ਠਹਿਰਾਓਂਦੀ ਬੇਨਤੀਆਂ ਕਰਦੀ ਹੈ ! ਜਿਤਨੇ ਬਲ-ਸ਼ਾਲੀ ਸ਼ਬਦਾਂ ਵਿਚ ਓਹ ਆਪਣੀ ਕਾਮ ਆਤੁਰਤਾ ਦੀ ਉਚਿਤਤਾ ਦਸ ਕੇ ਇਸ ਦੀ ਪੂਰਤਿਆਂ ਲਈ ਬੇਨਤੀਆਂ ਕਰਦੀ ਹੈ, ਰਾਜਾ ਓਸ ਤੋਂ ਕਿਤੇ ਵਧੀਕ ਬਲ-ਸ਼ਾਲੀ ਸ਼ਬਦਾਂ ਵਿਚ ਅਜਿਹੇ ਅਯੋਗ ਸੰਬੰਧਾਂ ਦੀ ਨਿੰਦਾ ਕਰਦਾ ਹੈ !ਇਕ ਪਾਸੇ ਓਹ ਮਨ ਹੀ ਮਨ ਇਸ ਸੰਕਲਪ ਨੂ ਦ੍ਰਿੜ ਕਰਦਾ ਹੈ ਕਿ ਅਜਿਹੇ ਅਯੋਗ ਸੰਬੰਧ ਓਹ ਕਦੀ ਨਹੀਂ ਬਣਾਏਗਾ, ਦੂਜੇ ਪਾਸੇ ਓਸ ਇਸਤਰੀ ਦੀ ਹਰ ਯੁਕਤੀ ਨੂ ਅਨੁਚਿੱਤ ਦਰਸਾਓਂਦਿਆਂ  ਪੂਰੀ ਮਾਨਵਤਾ ਨੂ ਅਜਿਹੇ ਸੰਬੰਧ ਬਣਾਓਣ ਤੋਂ ਵਰਜਿਤ ਕਰਦਾ ਹੈ !ਰਾਜੇ ਨੇ ਕਾਮੁਕ ਸੰਬੰਧਾਂ ਤੋਂ ਬਚਣ ਦੀ ਜੋ ਉਤ ਕ੍ਰਿਸ਼ਟ ਪ੍ਰੇਰਨਾ ਇਸ ਕਥਾ ਵਿਚ ਦਿੱਤੀ ਹੈ, ਓਹ ਸ਼ਾਇਦ ਹੀ ਕਿਸੇ ਸਾਹਿਤਿਕ  ਜਾਂ ਅਧਿਆਤਮਿਕ ਗ੍ਰੰਥ ਵਿਚ ਮਿਲ ਸਕੇ !  
ਰਾਜੇ ਦਾ ਹਠ ਵੇਖ ਕੇ ਓਸ ਇਸਤਰੀ ਨੇ ਚੋਰ ਚੋਰ ਕਹਿ ਕੇ ਸ਼ੋਰ ਮਚਾਇਆ ! ਓਸ ਇਸਤਰੀ ਦੇ ਸੇਵਕ ਅਤੇ ਆਸ ਪਾਸ ਦੇ ਲੋਕ ਜਾਗ ਪਾਏ ਅਤੇ ਓਹਨਾ ਨੇ ਰਾਜੇ ਨੂ ਚਾਰੇ ਪਾਸਿਓਂ ਘੇਰ ਲਿਆ ! ਓੰਨਾ ਵਿਚੋਂ ਕੁਝ ਨੇ ਤਲਵਾਰਾਂ ਸੂਤ ਲਈਆਂ ਅਤੇ ਲਲਕਾਰ ਕੇ ਕਿਹਾ, "ਤੈਨੂ ਭਜਨ ਨਹੀਂ ਦੇਵਾਂਗੇ ! ਜਦੋਂ ਘਿਰੇ ਜੋਏ ਰਾਜੇ ਨੂ ਬਚਣ ਦਾ ਕੋਈ ਤਰੀਕਾ ਨਾ ਦਿਸਿਆ ਤਾਂ ਉਸਨੇ ਅਨੂਪ ਕੌਰ ਦੇ ਭਾਈ ਦੇ ਸਿਰ ਤੋਂ ਪਗੜੀ ਲਾਹ ਦਿੱਤੀ ਅਤੇ ਉਸ ਨੂ ਪਕੜ ਕੇ ਸ਼ੋਰ ਮਚਾਇਆ ਕਿ ਚੋਰ ਇਹ ਹੈ! ਲੋਕਾਂ ਨੇ ਉਸਨੁ ਚੋਰ ਜਾਣ ਕੇ ਪਕੜ ਲਿਆ ਅਤੇ ਮਾਰ ਕੁਟਾਈ ਕਰਕੇ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ, ਜਿੰਨਾ ਉਸਨੁ ਜੇਲ ਭੇਜ ਦਿੱਤਾ !  ਸਵੇਰੇ ਅਨੂਪ ਕੌਰ ਨੇ ਇਕ ਹੋਰ ਚਾਲ ਚੱਲੀ ! ਉਸਨੇ ਰਾਜੇ ਦੀ ਜੁੱਤੀ ਅਤੇ ਚੋਲਾ ਵਿਖਾ ਕੇ ਲੋਕਾਂ ਨੂ ਕਹਿ ਦਿੱਤਾ ਕਿ ਅਸਲ ਵਿਚ ਰਾਜਾ ਹੀ ਉਸਦੇ ਘਰ ਚੋਰੀ ਕਰਣ ਆਇਆ ਸੀ, ਮੇਰਾ ਭਰਾ ਨਿਰਦੋਸ਼ ਹੈ ! ਪਰ ਰਾਜੇ ਨੇ ਉਸ ਦੀ ਇਸ ਮੱਕਾਰੀ ਦਾ ਜੁਆਬ ਦੇਣ ਲਈ ਆਪਣੇ ਸੇਵਕਾਂ ਨੂ ਕਿਹਾ ਕਿ ਸਾਡੀ ਜੁੱਤੀ ਅਤੇ ਵਿਸ਼ੇਸ਼ ਚੋਲਾ ਕਿਸੇ ਨੇ ਚੁਰਾ ਲਿਆ ਹੈ ! ਸਿਖਾਂ ਨੇ ਅਨੂਪ ਕੌਰ ਨੂ ਪਕੜ ਕੇ ਰਾਜੇ ਦੇ ਦਰਬਾਰ ਵਿਚ ਪੇਸ਼ ਕੀਤਾ ! ਰਾਜੇ ਨੇ ਆਪਣੇ ਸੇਵਕਾਂ ਨੂ ਹਿਦਾਇਤ ਦਿੱਤੀ ਕਿ ਉਸ ਇਸਤਰੀ ਨਾਲ ਦੁਰ-ਵਿਵਹਾਰ ਬਿਲਕੁਲ ਨਹੀਂ ਕਰਨਾ !  
ਹੁਣ ਸੇਵਕਾਂ ਨੇ ਇਸਤਰੀ ਨੂ ਰਾਜੇ ਦੇ ਦਰਬਾਰ ਵਿਚ ਪੇਸ਼ ਕੀਤਾ, ਤਾਂ ਉਸ ਦੀਆਂ ਆਖਾਂ ਨੀਵੀਆਂ ਹੋ ਗਈਆਂ ! ਓਹ ਬਹੁਤ ਸ਼ਰਮਸਾਰ ਹੋਈ ! ਰਾਏ ਨੇ ਸਿਖਾਂ ਨੂ ਕਿਹਾ ਕਿ :ਇਸ ਨੂ ਕੁਝ ਨਹੀਂ ਕਹਿਣਾ, ਇਸ ਨੂ ਕੇਵਲ ਇਸ ਦੇ ਘਰ ਵਿਚ ਹੀ ਨਜਰ ਬੰਦ ਕਰ ਦਿਓ ! ਅਸੀਂ ਇਸਨੁ ਫਿਰ ਕਿਸੇ ਵੇਹਲੇ ਸਮੇ ਬੁਲਾ ਕੇ ਗੱਲ ਕਰਾਂਗੇ !" ਅਗਲੀ ਸਵੇਰ ਇਸਤਰੀ ਨੂ ਬੁਲਾ ਕੇ ਰਾਜੇ ਨੇ ਕਿਹਾ ਕਿ ਤੂੰ ਕਾਮ-ਵਸ਼ ਹੋ ਕੇ ਸਾਡੇ ਤੇ ਚਰਿੱਤ੍ਰ ਕੀਤਾ ਸੀ, ਇਸ ਲਈ ਸਾਨੂ ਵੀ ਚਰਿਤ੍ਰ ਕਰਨਾ ਪਿਆ ! ਉਸ ਇਸਤਰੀ ਨੇ ਮੁਆਫੀ ਮੰਗਦਿਆਂ ਕਿਹਾ ਕਿ ਅੱਗੇ ਤੋਂ ਅਜਿਹੀ ਗੱਲ ਓਹ ਕਦੀ ਵੀ ਆਪਣੇ ਮੰਨ ਵਿਚ ਨਹੀਂ ਲਿਆਵੇਗੀ, ਉਸ ਦਾ ਦੋਸ਼ ਮੁਆਫ ਕਰ ਦਿੱਤਾ ਜਾਵੇ ! ਰਾਇ ਨੇ ਉਸ ਦੇ ਭਰਾ ਨੂ ਵੀ ਰਿਹਾ ਕਰ ਦਿੱਤਾ ਅਤੇ ਅਨੂਪ ਕੌਰ ਦੇ ਵੱਲ-ਛਲ  ਤੋਂ ਬਚਾਓ ਹਿਤ ਜੋ ਕੌਤੁਕ ਕੀਤਾ, ਉਸ ਲਈ ਖਿਮਾ ਵੀ ਮੰਗੀ ! ਅਨੂਪ ਕੌਰ ਰਾਜੇ ਦੀ ਸਿਖ ਹੋ ਗਈ  ਅਤੇ ਰਾਜੇ ਵੱਲੋਂ ਉਸ ਨੂ ਗੁਜਰਨ ਵਾਸਤੇ ਹੇ ਛੇ ਮਹੀਨੇ ਬਾਅਦ ਵੀਹ ਹਜ਼ਾਰ ਟਕੇ ਦੇਣ ਦਾ ਪ੍ਰਬੰਧ ਵੀ ਕਰਵਾ ਦਿੱਤਾ ! ਇਸ ਤੋਂ ਇਹ ਤਥ ਸਾਹਮਣੇ ਆਓਂਦਾ ਹੈ ਕਿ ਜੀਵਨ ਦਾ ਬਾਕੀ ਭਾਗ ਉਸ ਨੇ ਗੁਰੂ ਚਰਨਾਂ ਵਿਚ ਰਹਿ ਕੇ ਸੇਵਾ-ਸਿਮਰਨ ਨੂ ਸਮਰਪਿਤ ਕਰ ਦਿੱਤਾ, ਨਹੀਂ ਤਾਂ ਧਨਵਾਨ ਦੀ ਪਤਨੀ ਹੋਣ ਕਰਕੇ ਉਸ ਨੂ ਕਿਸੇ ਗੁਜ਼ਾਰੇ-ਭੱਤੇ ਦੀ ਲੋੜ ਨਹੀਂ ਸੀ !  
ਸਿਖ ਇਤਿਹਾਸਕਾਰ ਇਸ ਕਥਾ ਨੂ ਸਿਖਿਆਦਾਇਕ  ਕਾਲਪਨਿਕ ਕਥਾ ਨਹੀਂ ਮੰਨਦੇ ਬਲਕਿ ਅਨੂਪ ਕੌਰ ਨੂ ਇਕ ਇਤਿਹਾਸਿਕ ਇਸਤਰੀ ਮੰਨਦੇ ਹਨ, ਜੋ ਉਕਤ ਘਟਨਾ ਤੋਂ ਬਾਅਦ ਗੁਰੂ ਜੀ ਦੀ ਸੱਚੀ-ਸੁੱਚੀ ਸੇਵਿਕਾ ਬਣ ਗਈ ! ਸ਼ੇਰ ਮੁਹਮਦ ਖਾਂ ਮਲੇਰਕੋਟਲੀਏ ਨੇ ਜਦੋਂ ਉਸ ਦੀ ਪੱਤ ਲੁੱਟਣ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਪ੍ਰਾਣ ਤਿਆਗ ਦਿੱਤੇ ! ਸ਼ੇਰ ਮੁਹਮਦ ਨੇ ਆਪਣਾ ਪਾਪ ਛੁਪਾਓਣ ਵਾਸਤੇ ਉਸ ਦੀ ਲਾਸ਼ ਨੂ ਕਬਰ ਵਿਚ ਦਫਨ ਕਰ ਦਿੱਤਾ ! ਬਾਬਾ ਬੰਦਾ ਸਿੰਘ ਬਹਾਦਰ ਦੇ ਮਲੇਰਕੋਟਲੇ ਉੱਤੇ ਹਮਲੇ ਸਮੇਂ ਉਸ ਦਾ ਸ਼ਰੀਰ ਕਬਰ ਵਿਚੋਂ ਬਾਹਰ ਕਡਿਆ ਗਿਆ ਅਤੇ ਸਿਖ ਰੀਤੀ ਅਨੁਸਾਰ ਉਸਦਾ ਦਾਹ ਸੰਸਕਾਰ ਕੀਤਾ ਗਿਆ ! ਇਹਨਾ ਚਰਚਿਤ ਤਿੰਨ ਚਰਿਤ੍ਰਾਂ ਵਿਚ ਅਨੂਪ ਕੌਰ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਸੰਵਾਦ ਕਾਮੁਕ ਉੱਤੇਜਨਾ ਦੇ ਵਰਣਨ ਅਤੇ ਕਾਮ ਮੁਕਤੀ ਪ੍ਰਾਪਤ ਕਰਣ ਲਈ ਉੱਚਤਮ ਪ੍ਰੇਰਨਾ ਪਖੋਂ ਇਕ ਅਤਿ-ਉੱਤਮ ਅਮ੍ਰਿਤ ਹੈ ! ਜੋ ਸਿਖ ਫਜੁਲ ਦੇ ਝਗੜੇ ਛੱਡ ਕੇ ਇਸ ਕਥਾ ਦੇ ਵਿਚਲੇ ਸੰਵਾਦ ਨੂ ਵਿਸ਼ਵ ਦੇ ਕੋਨੇ-ਕੋਨੇ ਵਿਚ ਪੁਚਾ ਸਕਦੇ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮਹਿਮਾ ਵਿਚ ਅਭੂਤਪੂਰਵ ਵਾਧਾ ਹੋਣਾ ਸੀ ! ਕਾਮ ਤੋਂ ਜਨਮੇ ਅਪਰਾਧਾਂ ਤੋਂ ਮਾਨਵ ਸਮਾਜ ਨੂ ਮੁਕਤ ਕਰਣ ਵਾਸਤੇ ਇਸ ਤੋਂ ਚੰਗੇਰੀ ਰਚਨਾ ਲਭਨੀ ਮੁਸ਼ਕਿਲ ਹੈ ! ਅਸੀਂ ਪਾਠਕਾਂ ਦੀ ਜਾਣਕਾਰੀ ਲਈ ਇਸ ਸੰਵਾਦ ਦੇ ਕੁਝ ਮਹਤਵਪੂਰਨ ਅੰਸ਼ ਪ੍ਰਸਤੂਤ ਕਰਦੇ ਹਾਂ ! ਕਿਸੇ ਪੰਕਤਿ ਦੇ ਭਾਵ ਵਿਚ ਲਿਖਾਰੀ ਵੱਲੋਂ ਕੋਈ ਰਤਾ ਵੀ ਪਰਿਵਰਤਨ ਨਹੀਂ ਕੀਤਾ ਗਿਆ , ਹਾਂ ਪਰ ਇਸਨੁ ਸਿਧਾ-ਸਿਧਾ ਅਨੁਵਾਦ ਭਾਂਵੇ ਨਾ ਮਨਿਆ ਜਾਵੇ --  
ਅਨੂਪ ਕੌਰ; ਮੈਂ ਸ਼ਿਵ ਦੇ ਵੈਰੀ ਕਾਮਦੇਵ ਤੋਂ ਪੀੜਿਤ ਹਾਂ ! ਤੁਹਾਡੇ ਤੋਂ ਵਿਕ ਚੁੱਕੀ ਹਾਂ ! ਮੇਰੇ ਨਾਲ ਕਾਮ ਭੋਗ ਕਰੋ ! ਪੂਜਣਯੋਗ ਹੋ ਗਏ ਤਾਂ ਕੀ ਹੋਇਆ ? ਧਨਵਾਨ (ਗੁਣਵੰਤ) ਹੋ ਤਾਂ ਨਿਰਧਨਾ (ਔਗੁਣਵੰਤਿਆਂ) ਨੂ ਕਿਓਂ ਸਤਾਓਂਦੇ ਹੋ ? ਇਹ ਠੀਕ ਹੈ, ਤੁਸੀਂ ਰੂਪਵੰਤ ਹੋ ਪਰ ਅਭਿਮਾਨ ਕਿਓਂ ਕਰਦੇ ਹੋ ? ਧਨ-ਜੋਬਨ ਅਖੀਰ ਚਾਰ ਦਿਨਾ ਦਾ ਪ੍ਰਾਹੁਣਾ ਹੈ !  
ਗੁਰੂ ਜੀ; ਧਰਮ-ਕਰਮ ਨਾਲ ਪਵਿਤ੍ਰ ਜੀਵਨ ਮਿਲਦਾ ਹੈ ! ਧਰਮ ਤੋਂ ਹੀ ਸੁੰਦਰਤਾ ਮਿਲਦੀ ਹੈ ! ਧਨ-ਧਾਮ ਧਰਮ ਤੋਂ ਮਿਲਦੇ ਹਨ ! ਧਰਮ ਹੀ ਰਾਜ ਦੀ ਸ਼ੋਭਾ ਹੈ ! ਤੇਰਾ ਕਿਹਾ ਮੰਨ ਕੇ ਮੈਂ ਧਰਮ ਦਾ ਤਿਆਗ ਕਿਓਂ ਕਰਾਂ ? ਕਿਓਂ ਇਸ ਪਵਿਤ੍ਰ ਕਾਇਆ ਨੂ (ਕਾਮ ਦੇ) ਨਰਕ ਵਿਚ ਸੁੱਟਾਂ ? ਤੇਰਾ ਕਿਹਾ ਮੰਨ ਕੇ ਕਦੇ ਕਾਮ-ਭੋਗ ਨਹੀਂ ਕਰਾਂਗਾ ! ਮੈਂ ਆਪਣੀ ਕੁਲ ਨੂ ਕਿਓਂ ਦਾਗ ਲਗਾਵਾਂ ? ਮੈਂ ਵਿਆਹੁਤਾ ਪਤਨੀ ਨੂ ਤਿਆਗ ਕੇ ਤੇਰੇ ਨਾਲ ਕਦੀ ਵੀ ਭੋਗ ਨਹੀਂ ਕਰਾਂਗਾ ! ਭੋਗ ਵਿਲਾਸ ਕਰਕੇ ਮੈਂ ਧਰਮ ਰਾਜ ਦੀ ਸਭਾ ਵਿਚ ਕਿਵੇਂ ਸ਼ੋਭਾ ਪਾ ਸਕਾਂਗਾ ?  
ਅਨੂਪ ਕੌਰ; ਕਾਮ੍ਤੁਰ ਇਸਤਰੀ ਜੇ ਮਰਦ ਕੋਲ ਜਾਵੇ ! ਓਹ ਉਸ ਨੂ ਨਿਰਾਸ਼ ਜਾਣ ਦੇਵੇ, ਤਾਂ ਉਸ ਨੂ ਮਹਾਨ ਨਰਕ ਵਿਚ ਹੀ ਸੁੱਟਣਾ ਚਾਹੀਦਾ ਹੈ !
ਗੁਰੂ ਜੀ; ਤੂੰ ਹਮੇਸ਼ਾ ਮੇਰੇ ਪੈਰੀਂ ਪੈਂਦੀ ਹੈਂ, ਮੇਰੀ ਪੂਜਾ ਕਰਦੀ ਹੈਂ , ਮੇਰੇ ਨਾਲ ਭੋਗ ਕਰਦਿਆਂ ਤੈਨੂ ਸ਼ਰਮ ਨਹੀਂ ਆਵੇਗੀ?
ਅਨੂਪ ਕੌਰ; ਸ੍ਰੀ ਕ੍ਰਿਸ਼ਨ ਜੀ ਵੀ ਜੱਗ ਵਿਚ ਪੁੱਜੇ ਜਾਂਦੇ ਸੀ, ਫਿਰ ਵੀ ਰਸ-ਲੀਲਾ ਰਚਦੇ ਸਨ ! ਰਾਧਾ ਨਾਲ ਭੋਗ ਕਰਕੇ, ਓਹ ਤਾਂ ਨਹੀਂ ਨਰਕ ਵਿਚ ਚਲੇ ਗਏ ! ਰੱਬ ਨੇ ਇਨਸਾਨ ਦੀ ਦੇਹੀ ਪੰਜ ਤਤਾਂ ਤੋਂ ਬਣਾਈ ਹੈ ! ਕਾਮ ਭੋਗਣ ਨਾਲ ਕੀ ਫਰਕ ਪੈਂਦਾ ਹੈ ? ਇਸਤਰੀ-ਮਰਦ ਦੀ ਪ੍ਰੀਤ ਉਸੇ ਨੇ ਬਣਾਈ ਹੈ ! ਮੇਰੇ ਸ਼ਰੀਰ ਵਿਚ ਕਾਮ-ਅਗਨੀ ਹੈ ਉਸ ਨੂ ਤ੍ਰਿਪਤ ਕਰੋ ! ਤੁਹਾਡੇ ਸੰਜੋਗ ਬਿਨਾ ਮੈਂ ਵਿਜੋਗ ਵਿਚ ਸੜ ਮਰਾਂਗੀ !
ਗੁਰੂ ਜੀ; ਹੇ ਜੋਬਨਵੰਤੀ ! ਮਨ ਵਿਚ ਧੀਰਜ ਕਰ, ਕਾਮਦੇਵ ਤੇਰਾ ਕੀ ਵਿਗੜੇਗਾ ? ਮਨ ਵਿਚ ਮਹਾ-ਰੁਦ੍ਰ (ਪ੍ਰਭੁ) ਦਾ ਧਿਆਨ ਕਰ, ਤੇਰਾ ਕਾਮ ਦਾ ਸੰਤਾਪ ਨਸ਼ਟ ਹੋ ਜਾਵੇਗਾ ! ਮੈਂ ਆਪਣੀ ਪਤਨੀ ਤਿਆਗ ਕੇ ਨਾ ਤੈਨੂ ਪ੍ਰਾਣਾਵਾਂਗਾ, ਨਾ ਤੇਰੇ ਨਾਲ ਪ੍ਰੀਤ ਨਾਲ ਸੰਭੋਗ ਕਰਾਂਗਾ ! ਤੇਰਾ ਕਿਹਾ ਮੰਨ ਕੇ ਕਾਮ-ਭੋਗ ਕਿਓਂ ਕਰਾਂ? ਕਿਓਂ ਨਰਕ ਵਿਚ ਜਾਵਾਂ? ਮੈਂ ਧਰਮ ਦੇ ਵੈਰੀ ਕਾਮ ਨੂ ਕਦੇ ਗ੍ਰਿਹਣ ਨਹੀਂ ਕਰ ਸਕਦਾ ! ਕਾਮ ਵਿਚ (ਦੁਨਿਆ ਅੰਦਰ) ਮੇਰੇ ਅਪਜਸ ਦੀ ਕਥਾ ਚਲ ਪਵੇਗੀ ! ਮੈਂ ਲੋਕਾਂ ਨੂ ਮੁੰਹ ਕਿਵੇਂ ਵਿਖਾਵਾਂਗਾ ? ਧਰਮ ਰਾਜ ਨੂ ਜਵਾਬ ਕਿਵੇਂ ਦੇਵਾਂਗਾ ? ਇਸ ਲਈ ਹੇ ਸੁੰਦਰੀ ! ਮੇਰੇ ਨਾਲ ਇਸ਼ਕ ਦੇ ਵਿਚਾਰ ਛੱਡ ਦੇ ! ਜੋ ਤੂੰ ਕਹਿ ਦਿੱਤਾ ਸੋ ਕਹਿ ਦਿੱਤਾ, ਫਿਰ ਅਜਿਹਾ ਕਹਿਣ ਦਾ ਕਦੇ ਸਾਹਸ ਨਾ ਕਰਨਾ ! 
ਅਨੂਪ ਕੌਰ: ਹੇ ਪ੍ਰੀਤਮ ਮੇਰੇ ਨਾਲ ਭੋਗ ਕਰਕੇ ਤੁਸੀਂ ਨਰਕ ਵਿਚ ਨਹੀਂ ਜਾਓੰਗੇ  ! ਤੁਸੀਂ ਮਨ ਵਿਚੋਂ ਇਹ ਡਰ ਤਿਆਗ ਦੇਵੋ ! ਲੋਕ ਤੁਹਾਡੀ ਨਿੰਦਾ ਨਹੀਂ ਕਰ ਸਕਦੇ, ਓਹ ਤੁਹਾਡੇ ਤੋਂ ਡਰਦੇ ਹਨ ! ਫਿਰ ਜੇ ਕਿਸੇ ਨੂ ਪਤਾ ਲਗੇਗਾ ਤਾਂ ਹੀ ਨਿੰਦਿਆ ਕਰੇਗਾ ! ਜੇ ਕੋਈ ਜਾਣ ਵੀ ਲਵੇ, ਤੁਹਾਡੇ ਤੋਂ ਡਰ ਕੇ ਚੁੱਪ ਹੀ ਰਹੇਗਾ ! ਭੋਗ ਨਹੀਂ ਕਰੋਗੇ ਤਾਂ ਲੱਤ ਹੇਠੋਂ ਨਿਕਲਣਾ ਪਵੇਗਾ !
ਗੁਰੂ ਜੀ: ਲੱਤਾਂ ਹੇਠੋਂ ਓਹ ਨਿਕਲੇਗਾ ਜੋ ਕਾਮ ਦੇ ਅਸਮਰਥ ਹੋਵੇ, ਨਪੁੰਸਕ ਹੋਵੇ ! ਮੈਂ ਧਰਮ ਦਾ ਬੰਨਿਆ, ਲੋਕ ਮਰਿਆਦਾ ਦਾ ਬੰਨਿਆ, ਕਾਮ ਭੋਗ ਤੋਂ ਨਿਰਲਿਪਤ ਰਹਿੰਦਾ ਹਾਂ ! ਕਿਸੇ ਸ਼ਰੀਰਿਕ ਹੀਨਤਾ ਕਾਰਣ ਨਹੀਂ !
ਅਨੂਪ ਕੌਰ: ਤੁਸੀਂ ਅਨੇਕ ਯਤਨ ਕਰਕੇ ਵੀ ਇਥੋਂ ਭੋਗ ਕੀਤੇ ਬਿਨਾ ਜਾ ਨਹੀਂ ਸਕਦੇ ! ਅੱਜ ਰਾਤ ਕਾਮ-ਕ੍ਰੀੜਾ ਕਰਨੀ ਹੋਵੇਗੀ ! ਤੁਹਾਡੇ ਲਈ ਮੈਂ ਕਾਸ਼ੀ ਵਿਚ ਆਰੇ ਨਾਲ ਚੀਰੇ ਜਾਣ ਲਈ ਵੀ ਤਿਆਰ ਹਾਂ ! ਧਰਮ ਰਾਜ ਦੀ ਸਭਾ ਵਿਚ ਡੱਟ ਕੇ ਉੱਤਰ ਦੇ ਸਕਦੀ ਹਾਂ ! ਅੱਜ ਦੀ ਰਾਤ ਮੈਂ ਰੁਚੀ ਪੂਰਵਕ ਤੁਹਾਡੇ ਨਾਲ ਕਾਮ-ਆਣੰਦ ਮਾਣਾਂਗੀ ! ਤੁਹਾਡੇ ਸੰਜੋਗ ਨਾਲ ਮੈਂ ਅੱਜ ਸ਼ਿਵ ਦੇ ਵੈਰੀ ਕਾਮਦੇਵ ਦਾ ਅਹੰਕਾਰ ਤੋੜ ਦੇਵਾਂਗੀ !  
ਗੁਰੂ ਜੀ: ਪਹਿਲਾਂ ਤਾਂ ਅਕਾਲ ਪੁਰਖ ਨੇ ਮੈਨੂ ਖਤਰਿਆਂ ਦੀ ਸ਼੍ਰੇਸ਼ਠ ਕੁਲ ਵਿਚ ਪੈਦਾ ਕੀਤਾ ਹੈ ! ਫਿਰ (ਗੁਰਗੱਦੀ ਤੇ ਵਿਰਾਜਮਾਨ ਕਰਕੇ) ਸਾਡੀ ਕੁਲ ਨੂ ਜਗਤ ਵਿਚ ਸਨਮਾਨ ਦਿੱਤਾ ਹੈ ! ਮੈਂ ਸਾਰੀਆਂ ਵਿਚ ਬੈਠ ਕੇ ਪੁਜਣਯੋਗ ਅਖਵਾਓਂਦਾ ਹਾਂ !ਤੇਰੇ ਨਾਲ ਕਾਮ ਭੋਗ ਕੇ ਨੀਚ ਜਾਤ ਵਿਚ ਜਾਵਾਂਗਾ !
ਅਨੂਪ ਕੌਰ: ਜਨਮ ਦੀ ਕੀ ਗੱਲ ਹੈ ? ਜਨਮ ਤਾਂ ਤੁਹਾਡੇ ਹੀ ਅਧੀਨ ਹਨ ! ਜੇ ਅੱਜ ਮੇਰਾ ਸੰਗ ਨਾ ਕਰੋਗੇ ਤੇ ਮੈਂ ਬਦਨਸੀਬੀ ਸਮਝਾਂਗੀ ! ਤੁਹਾਡੇ ਵਿਜੋਗ ਵਿਚ ਸੜ ਮਰਾਂਗੀ, ਜ਼ਹਿਰ ਪੀ ਲਵਾਂਗੀ ! ਮੇਰੇ ਨਾਲ ਸੰਜੋਗ ਕਰੋ, ਜਿਸ ਨਾਲ ਦਿਲ ਦਾ ਰੋਗ ਦੂਰ ਹੋਵੇ ! ਤੁਹਾਡਾ ਸੰਗ ਨਹੀਂ ਮਿਲ ਰਿਹਾ, ਮੇਰੀ ਕਾਮ-ਅਗਨੀ ਭੜਕ ਰਹੀ ਹੈ !
 ਗੁਰੂ ਜੀ: ਭਾਂਵੇ ਤੂੰ ਕਿਤਨੀ ਕਾਮਾਤੁਰ ਹੋ ਜਾਵੇਂ, ਮੈਂ ਇਹ ਪਾਪ ਨਹੀਂ ਕਰਾਂਗਾ !
ਅਨੂਪ ਕੌਰ : ਪਰਮੇਸਰ ਨੇ ਤੁਹਾਨੂ ਇਹ ਜਵਾਨੀ ਦਿੱਤੀ ਹੈ, ਮੈਂ ਵੀ ਜਵਾਨ ਹਾਂ, ਤੁਹਾਡੀ ਜਵਾਨੀ ਅਤੇ ਸੁੰਦਰਤਾ ਨੇ ਮਨ ਵਿਚ ਅੱਗ ਲਾ ਦਿੱਤੀ ਹੈ, ਸਭ ਸ਼ੰਕੇ ਛੱਡ ਕੇ ਮੇਰਾ ਸੰਗ ਮਾਣੋ !
ਗੁਰੂ ਜੀ: ਜੋ ਸੁੰਦਰੀ ਮੈਨੂ ਪੂਜਣਯੋਗ ਸਮਝ ਕੇ ਮੇਰੇ ਦਰਬਾਰ ਵਿਚ ਆਓਂਦੀ ਹੈ, ਓਹ ਮੇਰੀ ਪੁੱਤਰੀ ਸਮਾਨ ਹੈ ! ਕਾਮ-ਅੰਧ ਇਸਤਰੀ ਦੀ ਪ੍ਰੀਤ ਝੂਠੀ ਹੈ, ਕਦੇ ਓੜਕ ਨਹੀਂ ਨਿਭਦੀ ! ਇਕ ਮਰਦ ਛਡਿਆ, ਦੂਜਾ ਗ੍ਰਿਹਣ ਕਰ ਲਿਆ, ਕੇਵਲ ਨੰਗਾ ਸ਼ਰੀਰ ਦੂਜੇ ਦੇ ਹਵਾਲੇ ਕਰਣ ਵਾਲਾ ਕਰਮ ਹੈ !
ਅਨੂਪ ਕੌਰ : ਕੀ ਕਰਾਂ ? ਕਾਮ ਤੋਂ ਕਿਵੇਂ ਬਚਾਂ ? ਮਨ ਸ਼ਾਂਤ ਨਹੀਂ ਹੁੰਦਾ ! ਤੈਨੂ ਮਾਰ ਕੇ ਕਿਵੇਂ ਜੀਵਾਂ, ਤੇਰੇ ਬੋਲ ਬਹੁਤ ਰਸੀਲੇ ਲਗਦੇ ਨੇ !
 ਗੁਰੂ ਜੀ : ਹੇ ਇਸਤਰੀ ! ਤੇਰਾ ਰੂਪ ਧੰਨ ਹੈ ! ਤੇਰੇ ਜਨਮ-ਦਾਤੇ ਧੰਨ ਹਨ ! ਤੇਰਾ ਦੇਸ਼ ਧੰਨ ਹੈ ! ਧੰਨ ਹੈ ਓਹ ਜਿਸਨੇ ਤੇਰੀ ਪਾਲਣਾ ਕੀਤੀ ! ਤੇਰਾ ਮੁਖੜਾ ਧੰਨ ਹੈ, ਜਿਸਦੀ ਸੁੰਦਰਤਾ ਵੇਖ ਕੇ ਕਮਲ. ਸੂਰਜ, ਚੰਦ੍ਰਮਾ ਅਤੇ ਕਾਮਦੇਵ ਦਾ ਅਹੰਕਾਰ ਦੂਰ ਹੋ ਜਾਂਦਾ ਹੈ ! ਤੇਰਾ ਸੁੰਦਰ ਸ਼ਰੀਰ ਸੌਭਾਗਸ਼ਾਲੀ ਹੈ, ਤੇਰੇ ਸੋਹਣੇ ਚੰਚਲ ਨੈਨ ਸਜੀਲੇ ਹਨ ! ਇਹ ਪੰਛੀਆਂ, ਹਿਰਣਾਂ, ਯ੍ਕ੍ਸ਼ਾਂ, ਸੱਪਾਂ, ਦੈਤਾਂ, ਦੇਵਤਿਆਂ,  ਮੁਨੀਆਂ ਅਤੇ ਪੁਰਖਾਂ ਦਾ ਮਨ ਮੋਹ ਲੈਂਦੇ ਹਨ ! ਸ਼ਿਵ ਅਤੇ ਬ੍ਰਹਮਾ ਦੇ ਚਾਰ ਪੁੱਤਰ ਤੇਰੇ ਨੈਣਾਂ ਨੂ ਵੇਖ ਕੇ ਥਕ ਗਏ ਹਨ ਪਰ ਮੈਂ ਹੈਰਾਨ ਹਾਂ ਕਿ ਇਹ ਮੇਰੇ ਹਿਰਦੇ ਵਿਚ ਨਹੀਂ ਚੁਭਦੇ !
ਅਨੂਪ ਕੌਰ : ਮੈਂ ਤੁਹਾਡੇ ਨਾਲ ਬਿਸਤਰੇ ਤੇ ਲੇਟ ਕੇ ਵੀ ਕਿਸੇ ਨੂੰ ਕੁਝ ਨਾ ਦੱਸਾਂਗੀ ! ਕਾਮ ਲਿਪਤ ਹੋਇਆਂ ਸਾਰੀ ਰਾਤ ਇਓਂ ਪਲਾਂ ਵਿਚ ਗੁਜਰ ਜਾਵੇਗੀ ! ਇਸ ਭੋਗ ਦਾ ਸਵਾਦ ਇਤਨਾ ਵੀ ਫਿੱਕਾ ਨਹੀਂ ਹੁੰਦਾ ! ਹੇ ਸ੍ਜ੍ਣੀ ! ਜਾਗਣ ਤੇ ਲਾਜ ਲਗਦੀ ਹੈ ! ਜਾਗਣ ਨਾਲੋਂ ਬਸ ਅਜਿਹਾ ਸੌਣਾ ਹੀ ਚੰਗਾ ਹੈ ! ਅੱਜ ਤਾਂ ਤੁਹਾਡਾ ਸੰਗ ਮਾਣਾਂਗੀ ਜਾਂ ਜ਼ਹਿਰ ਖਾ ਕੇ ਮਰ ਜਾਵਾਂਗੀ !
ਗੁਰੂ ਜੀ : ਤੇਰੇ ਨੈਣ ਤੀਰ ਵਰਗੇ ਹਨ ਪਰ ਮੇਰਾ ਕਵਚ ਹਯਾ ਹੈ ! ਤੇਰੇ ਨੈਣ ਬਹੁਤ ਸਜੇ ਹਨ ! ਵੇਖਦਿਆਂ ਹੀ ਗਿਆਨ ਹਰ ਲੈਂਦੇ ਹਨ ਪਰ ਇਹ ਤੀਰ ਮੇਰੇ ਦਿਲ ਵਿਚ ਨਹੀਂ ਖੁਭ ਸਕਦੇ, ਗਲਘੋਟੂ ਬੇਰਾਂ ਵਾਂਗ ਇਹਨਾ ਵਿਚ ਕੋਈ ਖਿਚ ਨਹੀਂ !
ਅਨੂਪ ਕੌਰ: ਤੁਹਾਡੇ ਤੋਂ ਬੇਰੀ ਹੀ ਧੰਨ ਹੈ, ਬੇਰ ਖੁਆ ਕੇ ਘਰ ਜਾਣ ਦੇਂਦੀ ਹੈ !
ਗੁਰੂ ਜੀ : ਮੈਂ ਜਦੋਂ ਤੋ ਹੋਸ਼ ਸੰਭਾਲੀ ਹੈ, ਮੇਰੇ ਗੁਰਦੇਵ ਪਿਤਾ ਨੇ ਇਕੋ ਗੱਲ ਦ੍ਰਿੜ ਕਰਵਾਈ ਹੈ ਕਿ ਜਦੋਂ ਤਕ ਸ਼ਰੀਰ ਵਿਚ ਪ੍ਰਾਣ ਹਨ, ਆਪਣੀ ਇਸਤਰੀ ਨਾਲ ਪ੍ਰੀਤ ਵਧਾਓਂਦੇ ਰਹਿਣਾ ਪਰ ਪਰਾਈ ਇਸਤਰੀ ਦੀ ਸੇਜ ਉੱਤੇ ਸੁਪਨੇ ਵਿਚ ਵੀ ਨਹੀਂ ਜਾਣਾ ! ਪਰਨਾਰੀ ਦੇ ਸੰਜੋਗ ਕਾਰਣ ਇੰਦਰ ਸਹਸ-ਭਗਾਂ ਦੇ ਨਿਸ਼ਾਨ ਨਾਲ ਕਰੂਪ ਹੋਇਆ ! ਪਰ ਨਾਰੀ ਦੇ ਸੰਗ ਨਾਲ ਚੰਦ੍ਰਮਾ ਕਲੰਕਿਤ ਹੋਇਆ ! ਪਰ ਨਾਰੀ ਕਾਰਣ ਰਾਵਣ ਮਾਰਿਆ ਗਿਆ ! ਪਰ ਨਾਰੀ ਕਾਰਣ ਕੌਰਵਾਂ ਦੀ ਵਿਸ਼ਾਲ ਸੇਨਾ ਨਸ਼ਟ ਹੋ ਗਈ ! ਪਰ ਨਾਰੀ ਦੀ ਪ੍ਰੀਤ ਤਿਖੀ ਛੁਰੀ ਸਮਝੋ ! ਪਰ ਨਾਰੀ ਦਾ ਸੰਗ ਸ਼ਰੀਰਿਕ ਮੌਤ ਸਮਝੋ ! ਪਰ ਨਾਰੀ ਭੋਗਣ ਵਾਲਾ ਮੱਕਾਰ ਹੁੰਦਾ ਹੈ ! ਓਹ ਚੰਡਾਲ ਹਥੋਂ ਕੁੱਤੇ ਦੀ ਮੌਤ ਮਰਦਾ ਹੈ ! ਮੇਰੇ ਪਿਤਾ ਨੇ ਕਿਹਾ ਸੀ - ਹੇ ਬਾਲਕ ! ਸਾਡੇ ਕੋਲ ਦੂਰ ਦੇਸ਼ਾਂ ਤੋਂ ਨਾਰਿਆਂ ਆਓਂਦੀਆਂ  ਹਨ, ਸਾਨੂ ਗੁਰੂ ਜਾਣ ਕੇ, ਸੀਸ਼ ਝੁਕਾ ਕੇ ਮਨ ਬਾਂਛਤ ਵਰਦਾਨ ਪਾਓਂਦੀਆਂ ਹਨ ! ਤੂੰ ਹਮੇਸ਼ਾ ਸਿਖਾਂ ਨੂ ਪੁੱਤਰ ਅਤੇ ਇਸਤਰੀਆਂ ਨੂ ਪੁਤਰੀਆਂ ਸਮਝਣਾ ! ਹੁਣ ਪਿਤਾ ਜੀ ਦੀ ਪੁਨੀਤ ਸਿਖਿਆ ਵਿਰੁਧ ਮੈਂ ਓੰਨਾ ਪੁਤਰੀਆਂ ਨਾਲ ਕਿਵੇਂ ਕਾਮਭੋਗ ਕਰ ਸਕਦਾ ਹਾਂ ? 
ਅਨੂਪ ਕੌਰ : ਤੁਸੀਂ ਹਸਦੇ ਖੇਡਦੇ ਸੁਖ ਪੂਰਵਕ ਮੇਰੇ ਨਾਲ ਅਨੰਦ ਮਾਣੋ, ਕਿਓਂ ਅਜਾਈਂ ਰੋਸ਼ ਕਰਦੇ ਹੋ ? ਕਿਓਂ ਫਜੁਲ ਵਿਚਾਰਾਂ ਵਿਚ ਪਏ ਹੋ ? ਮੇਰੀਆਂ ਅਖਾਂ ਨੀਵੀਆਂ ਹੋ ਗਈਆਂ ਹਨ, ਇਹਨਾ ਨੂ ਲੱਜਿਤ ਕਰਕੇ ਤੁਹਾਨੂ ਕੋਈ ਪਾਪ ਨਹੀਂ ਲਗੇਗਾ ?
 ਗੁਰੂ ਜੀ : ਮੈਂ ਇਸੇ ਕਰਕੇ ਇਹਨਾ ਵੱਲ ਵੇਖਦਾ ਨਹੀਂ ! ਕਿਤੇ ਵਿਜੋਗੇ ਨੈਣਾ ਵਿਚ ਮੇਰਾ ਵੀ ਚਿੱਤ ਨਾ ਲੱਗ ਜਾਵੇ ! ਮੇਰੇ ਸਿਖਿਆ ਭਰੇ ਬਚਨ ਸੁਣ ' ਬ੍ਰਾਹਮਣਾ' ਅਰਥਾਤ ਗਰੀਬਾਂ ਨੂ ਦਾਨ ਦਿਓ ! ਦੁਸ਼ਟਾਂ ਨੂ ਤਾੜ ਕੇ ਰਖੋ ! ਸੇਵਕ ਸਿਖਾਂ ਨੂ ਸੁਖੀ ਰਖੋ, ਵੈਰੀਆਂ ਦੇ ਸਿਰ ਤੇ ਤਲਵਾਰ ਖੜਕਾਓਂਦੇ ਰਹੋ ! ਲੋਕ-ਲਾਜ ਦਾ ਤਿਆਗ ਕਰਕੇ ਬੁਰੇ ਕੰਮ ਨਾ ਕਰੋ ! ਪਰ ਨਾਰੀ ਦੀ ਸੇਜ ਭੁਲ ਕੇ ਸੁਪਨੇ ਵਿਚ ਵੀ ਨਾ ਜਾਓ ! ਮੇਰੇ ਤੋਂ ਜਦੋਂ ਦਾ ਗੁਰੂ-ਪਿਤਾ ਜੀ ਨੇ ਪ੍ਰਣ ਲਿਆ ਹੈ, ਮੇਰੇ ਲਈ ਪਰਾਯਾ ਧਨ ਪਥਰ ਸਮਾਨ ਹੈ ਅਤੇ ਪਰਾਈ ਇਸਤਰੀ ਮਾਤਾ ਸਮਾਨ (ਇਸ ਲੰਬੇ ਸੰਵਾਦ ਤੋਂ ਬਾਅਦ ਅਨੂਪ ਕੌਰ ਚੋਰ-ਚੋਰ ਦਾ ਸ਼ੋਰ ਮਚਾਓਂਦੀ ਹੈ ਅਤੇ ਗੁਰੂ ਜੀ ਚਤੁਰਾਈ ਨਾਲ ਸਾਰੀਆਂ ਸਥਿਤੀਆਂ ਨੂ ਭੇਦ ਕੇ ਓਥੋਂ ਚਲੇ ਜਾਂਦੇ ਹਨ)!
ਉਕਤ ਪਦਾਂ ਵਿਚ ਕਾਮਾਤੁਰ ਇਸਤਰੀ ਦਾ ਹਠ ਅਤੇ ਸੱਚੇ ਅਧਿਆਤਮਵਾਦੀ ਵਿਅਕਤੀ ਦੀ ਭੋਗ ਨਿਰਲਿਪਤਾ ਅੱਤ-ਉੱਤਮ ਰੀਤੀ ਨਾਲ ਰੂਪਮਾਨ ਹੋਇ ਹਨ ! ਇਸ ਅਮ੍ਰਿਤ ਕਥਾ ਵਿਚ ਕੁਝ ਵੀ ਅਜਿਹਾ ਨਹੀਂ ਜਿਸਨੂ ਅਸ਼ਲੀਲ ਕਿਹਾ ਜਾਵੇ  ਜਾਂ ਗੁਰੂ ਜੀ ਦੇ ਵਿਅਕਤੀਤਵ ਨੂੰ ਛੁਟਿਆਓਣ ਵਾਲਾ ਹੋਵੇ ! ਇਹ ਕਹਾਣੀ ਗੁਰੂ ਜੀ ਦੇ ਉਚ-ਆਚਾਰ ਦਾ ਉਤਕ੍ਰਿਸ਼ਟ ਨਮੂਨਾ ਹੈ, ਕਹਾਣੀ ਦਸਦੀ ਹੈ ਕਿ ਕਿਸੇ ਵੀ ਪ੍ਰਿਸ੍ਥਿਤੀ ਵਿਚ ਧਰਮ ਦਾ ਪਾਲਣ ਕਰਣ ਤੋਂ ਪਿਛੇ ਨਹੀਂ ਹਟਣਾ ਚਾਹੀਦਾ ! ਗੁਰੂ ਜੀ ਕਿਸੇ ਮੰਤ੍ਰ ਸਿਖਣ ਦੀ ਅਭਿਲਾਸ਼ਾ ਨਾਲ ਅਨੂਪ ਕੌਰ ਕੋਲ ਨਹੀਂ ਸੀ ਗਏ ਬਲਕਿ ਜੰਤ੍ਰ-ਜਾਪਾਂ ਵਿਚ  ਲੱਗੇ ਹੋਣ ਦਾ ਢੋੰਗ ਕਰਣ ਵਾਲੀਆਂ ਦੀ ਅਸਲੀ ਤਸਵੀਰ ਉਜਾਗਰ ਕਰਣ ਅਤੇ ਕਾਮ ਦੇ ਭਿਆਨਕ ਸਾਗਰ ਵਿਚ ਡੁਬਦੀ ਜਾ ਰਹੀ ਇਕ ਸੇਵਿਕਾ ਨੂ ਕਾਮ ਮੁਕਤ ਕਰਣ ਵਾਸਤੇ ਓਹ ਅਨੂਪ ਕੌਰ ਦੇ ਨਿਵਾਸ ਤੇ ਪੁਜੇ ਸਨ ਕਿਓਂਕਿ ਓਨਾ ਦੇ ਉਪਦੇਸ਼ਾਂ ਵਿਚ ਮੰਤ੍ਰ ਜਾਪ ਕਰਣ ਵਾਲੀਆਂ ਨੂ ਉੱਲੂ, ਘੁੱਗੂ ਆਦਿ ਕਿਹਾ ਹੈ ਅਤੇ ਓਹ ਤੰਤ੍ਰ-ਮੰਤ੍ਰ ਵਿਚ ਵਿਸ਼ਵਾਸ ਕਰਣ ਵਾਲੀਆਂ ਤੋਂ ਆਪਣੇ ਸਿਖਾਂ ਨੂ ਸੁਚੇਤ ਰਹਿਣ ਲਈ ਪ੍ਰੇਰਦੇ ਸਨ ਇਸੇ ਲਈ ਓਹ ਸਧਾਰਣ ਲਿਬਾਸ ਵਿਚ ਅਨੂਪ ਕੌਰ ਦੇ ਗ੍ਰਿਹ ਵਿਖੇ ਨਹੀਂ ਗਏ ਬਲਕਿ ਸਾਧੂ ਦੇ ਭੇਖ ਵਿਚ ਗਏ ! ਇਸ ਚਰਿਤ੍ਰ ਦੇ ਆਰਂਭ ਵਿਚ ਕਿਹਾ ਹੈ ਕਿ ਰਾਜੇ ਚਿਤ੍ਰ ਸਿੰਘ ਨੇ ਮੰਤ੍ਰੀਆਂ ਨੂ ਕਿਹਾ ਕਿ ਓਹ ਚਤੁਰ ਨਰ-ਨਾਰੀਆਂ ਦੀਆਂ ਚਰਿਤ੍ਰ ਕਥਾਵਾਂ ਉਸ੍ਨੂ ਸੁਣਾਓਣ ! ਇਸ ਵਾਕ ਤੋਂ ਸਪਸ਼ਟ ਹੈ ਕਿ ਕਥਾਵਾਂ ਔਰਤ ਦੀ ਤਸਵੀਰ ਵਿਗਾੜਨ ਵਾਲੀਆਂ ਨਹੀਂ, ਨਾ ਹੀ ਇਹਨਾ ਨੂ ਤਿਰੀਆ-ਚਰਿਤ੍ਰ ਕਹਿਣਾ ਉਚਿੱਤ ਹੈ ! ਇੰਨਾ ਕਥਾਵਾਂ ਦਾ ਸੰਬੰਧ ਇਸਤਰੀ-ਪੁਰਖ ਦੋਹਾਂ ਨਾਲ ਹੈ ! ਦੋਵੇਂ ਰਲ ਕੇ ਸਮਾਜ ਦੀ ਅਧੋਗਤੀ ਲਈ ਜਿਮੇਵਾਰ ਨੇ ! ਦੋਹਾਂ ਦੇ ਸਹਿਯੋਗ ਨਾਲ ਹੀ ਸਮਾਜ ਦਾ ਉਥਾਨ ਹੋ ਸਕਦਾ ਹੈ !  
ਪਾਠਕਾਂ ਨੂ ਚਾਹੀਦਾ ਹੈ ਕਿ ਓਹ ਦਸਮ ਗਰੰਥ ਦੀ ਬਾਣੀ ਨੂ ਨਿਸ਼ਠਾ ਸਹਿਤ ਪੜ ਕੇ ਵਿਚਾਰਨ ਦਾ ਉੱਦਮ ਆਪ ਕਰਣ ਤਾਂ ਕਿ ਕੁਝ ਵਿਕਰਿਤ ਮਾਨਸਿਕਤਾ ਵਾਲੇ ਲੋਕ ਓਹਨਾ ਨੂ ਗੁਮਰਾਹ ਨਾ ਕਰ ਸਕਣ ! ਗੁਮਰਾਹ ਕਰਣ ਵਾਲੇ ਇਹ ਲੋਕ ਕੱਲ ਨੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸੰਬੰਧੀ ਵੀ ਅਜਿਹੇ ਸ਼ੰਕੇ ਪੈਦਾ ਕਰ ਸਕਦੇ ਹਨ !    
ਸ੍ਰੀ ਦਸਮ ਗ੍ਰੰਥ ਵਿਚ ਅੰਕਿਤ ਨਾਰੀ-ਪੁਰਖ ਚਰਿਤ੍ਰ ਕਥਾਵਾਂ ਦੇ ਸੰਗ੍ਰਹਿ 'ਚਰਿਤ੍ਰੋਪਾਖਿਆਨ' ਦਾ ੨੧ ਵਾਂ ਚਰਿਤ੍ਰ ਨਾ ਕੇਵਲ ਦਸਮ ਗ੍ਰੰਥ ਦੇ ਵਿਰੋਧੀਆਂ ਲਈ ਵਿਵਾਦਿਤ ਹੈ ਬਲਕਿ ਹਿਮਾਇਤੀਆਂ ਲਈ ਵੀ ਵਿਵਾਦ ਦਾ ਮੁੱਦਾ ਬਣਿਆ ਹੋਇਆ ਹੈ, ਹਾਲਾਂਕਿ ਵਿਵਾਦ ਦੇ ਮੁੱਦੇ ਭਿੰਨ-ਭਿੰਨ ਹਨ ! ਸ੍ਰੀ ਦਸਮ ਗ੍ਰੰਥ ਦੇ ਵਿਰੋਧੀਆਂ ਦਾ ਕਹਿਣਾ ਹੈ ਕਿ ਇਸ ਕਥਾ ਵਿਚ ਦਸਮ ਗ੍ਰੰਥ ਦੇ ਕਰਤਾ ਨੇ ਕਾਮੁਕ ਅਸ਼ਲੀਲਤਾ ਅਤੇ ਅਪਮਾਨ ਨੂੰ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧਿਤ ਕਰਕੇ ਜਾਣ-ਬੁਝ ਕੇ ਛੁਟਿਆਇਆ ਹੈ, ਇਸ ਕਰਕੇ ਗੁਰੂ ਜੀ ਨੂੰ ਇੰਨਾ ਕਥਾਵਾਂ ਦਾ ਕਰਤਾ ਨਹੀਂ ਕਿਹਾ ਜਾ ਸਕਦਾ ! ਹਿਮਾਇਤੀਆਂ ਦਾ ਇਕ ਵਰਗ ਇਸ ਕਥਾ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਸੰਬੰਧਿਤ ਹੋਣ ਤੋਂ ਇਨਕਾਰੀ ਹੈ ! ਉਸ ਦਾ ਮੁਖ ਤਰਕ ਇਹ ਹੈ ਕਿ ਇਸ ਕਥਾ ਵਿਚ ਕਿਤੇ ਵੀ ਗੁਰੂ ਸਾਹਿਬ ਜੀ ਦਾ ਨਾਮ ਨਹੀਂ ਆਇਆ, ਇਸ ਲਈ ਇਸ ਚਰਿਤਰ ਦੀ ਕਹਾਣੀ ਨਾਲ ਸ੍ਰੀ ਗੁਰੂ ਇ ਦਾ ਆਪਣਾ ਕੋਈ ਸੰਬੰਧ ਨਹੀਂ ! ਹਾਂ ! ਇਸ ਕਥਾ ਦੇ ਰਚਣ ਹਾਰ ਜਰੂਰ ਸ੍ਰੀ ਗੁਰੂ ਜੀ ਹਨ ! ਹਿਮਾਇਤੀਆਂ ਦਾ ਦੂਜਾ ਵਰਗ ਮੰਨਦਾ ਹੈ ਕਿ ਨਾ ਕੇਵਲ ਸਾਰੀਆਂ ਚਰਿਤ੍ਰ ਕਥਾਵਾਂ ਸ੍ਰੀ ਗੁਰੂ ਜੀ ਦੁਆਰਾ ਰਚਿਤ ਹਨ ਬਲਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਚਰਚਿਤ ਕਥਾ ਦੇ ਮੁਖ ਪਾਤਰ ਵੀ ਹਨ ਅਤੇ ਇਸ ਕਥਾ ਵਿਚ ਅਜਿਹਾ ਕੁਝ ਵੀ ਨਹੀਂ ਜੋ ਗੁਰੂ ਜੀ ਸਾਹਿਬ ਲਈ ਅਪਮਾਨਜਨਕ ਹੋਵੇ ! ਵਿਰੋਧੀ ਪਖ ਅਤੇ ਹਿਮਾਇਤੀਆਂ ਦੇ ਦੂਜੇ ਵਰਗ ਵਿਚ ਇਹ ਸਹਿਮਤੀ ਹੈ ਕਿ ਇਸ ਕਥਾ ਨੂ ਗੁਰੂ ਜੀ ਨਾਲ ਸੰਬੰਧਿਤ ਕੀਤਾ ਗਿਆ ਹੈ ਪਰ ਵਿਰੋਧੀ ਪਖ ਜਿਵੇਂ ਤਥਾਂ ਨੂ ਤਰੋੜ-ਮਰੋੜ ਕੇ ਸ੍ਰੀ ਗੁਰੂ ਜੀ ਵਾਸਤੇ ਅਪਮਾਨਜਨਕ ਸਥਿਤੀ ਪੈਦਾ ਕਰਦਾ ਹੈ, ਉਸ ਨਾਲ ਹਿਮਾਇਤੀਆਂ ਦਾ ਦੂਜਾ ਵਰਗ ਬਿਲਕੁਲ ਸਹਿਮਤ ਨਹੀਂ, ਉਸ ਨੂ ਇਹ ਕਥਾ ਗੁਰੂ ਵਾਸਤੇ ਬਹੁਤ ਗੌਰਵਸ਼ਾਲੀ ਲਗਦੀ ਹੈ !  
  With thanks from http://www.scribd.com/doc/32058707/Anup-Kaur-by-Dr-Harbhajan-Singh

ਹੁਣ ਇਸ ਕਥਾ ਵਿਚੋਂ ਕੁਝ ਕੁ ਪੰਕਤੀਆਂ ਅਤੇ ਓਹਨਾ ਦੀ ਸੱਚਾਈ ਵੇਖੋ; 



ਚੋਰ ਸੁਨਤ ਜਾਗੈ ਸਭੈ ਭਜੈ ਨ ਦੀਨਾ ਰਾਇਕਦਮ ਪਾਚ ਸਾਤ ਕ ਲਗੇ ਮਿਲੇ ਸਿਤਾਬੀ ਆਇ
ਅਰਥ : ਚੋਰ ਚੋਰ ਸੁਣ ਕੇ ਸਭ ਜਾਗ ਗਏ ਕਿ ਕਿਤੇ ਚੋਰ (ਵਿਚਾਰਾ (ਦੀਨਾ) ਰਾਜਾ) ਭੱਜ ਨਾ ਜਾਏਪੰਜ ਸੱਤ ਕੁ ਕਦਮਾ ਉਤੇ ਹੀ ਉਹ ਫੁਰਤੀ ਨਾਲ਼ (ਰਾਜੇ ਨੂੰ) ਆ ਮਿਲੇ
----------------------------------------------------------------------------------------------------
ਚੌਪਈ।। ਚੋਰ ਬਚਨ ਸਭ ਹੀ ਸੁਨਿ ਧਾਇਕਾਢੇ ਖੜਗ ਰਾਇ ਪ੍ਰਤਿ ਆਇਕੂਕਿ ਕਹੈ ਤੁਹਿ ਜਾਨ ਨ ਦੈਹੈਤੁਹਿ ਤਸਕਰ ਜਮਧਾਮ ਪਠੈ ਹੈ
ਅਰਥ: ਚੋਰ ਚੋਰ ਸੁਣ ਕੇ ਸਾਰੇ ਭੱਜ ਪਏਤਲਵਾਰਾਂ ਕੱਢ ਕੇ ਰਾਜੇ (ਟਿੱਪਣੀ: ਭਾਵ ਜਿਸਨੂੰ ਉਹ ਸੰਬੋਧਨ ਕਰ ਰਹੇ ਸਨ, ਕਵੀ ਅੰਨਯ ਪੁਰਖ ਵਿੱਚ ਬੋਲ ਰਿਹਾ ਹੈ)ਵੱਲ ਵਧੇਉੱਚੀ ਉੱਚੀ ਕਹਿਣ ਲੱਗੇ ਕਿ ਤੈਨੂੰ ਜਾਣ ਨਹੀਂ ਦਿਆਂਗੇ। (ਟਿੱਪਣੀ: ਇਹ ਰਾਜੇ ਨੂੰ ਸੰਬੋਧਨ ਨਹੀਂ ਹੈ, ਜਿਵੇਂ ਕੋਈ ਹਨੇਰੇ ਵਿੱਚ ਚੋਰ ਚੋਰ ਕਹੀ ਜਾ ਰਿਹਾ ਸੀ, ਉਵੇਂ ਹੀ ਸੇਵਕ ਉੱਚੀ ਉੱਚੀ ਕਹਿ ਰਹੇ ਹਨ ਕਿ ਫੜੋ ਫੜੋ, ਜਾਣ ਨਾ ਦਿਓ ਇਤਿਆਦਿ) ਕਹਿੰਦੇ ਹੇ ਚੋਰ! ਤੈਨੂੰ ਯਮ ਦੇ ਲੋਕ ਭੇਜ ਦਿਆਂਗੇ (ਮਾਰ ਮੁਕਾਵਾਂਗੇ)
ਦੋਹਰਾ।। ਆਗੇ ਪਾਛੇ ਦਾਹਨੇ ਘੇਰਿ ਦਸੋ ਦਿਸ ਲੀਨਪੈਂਡ ਭਜਨ ਕੌ ਨ ਰਹਿਯੋ ਰਾਇ ਯਤਨ ਯ ਕੀਨ
ਅਰਥ: ਉਹਨਾਂ ਨੇ (ਰਾਜੇ ਨੂੰ) ਅੱਗਿਓਂ, ਪਿੱਛਿਓਂ, ਸੱਜਿਓਂ ਦਸਾਂ ਪਾਸਿਆਂ (ਭਾਵ ਹਰ ਪਾਸੇ) ਤੋਂ ਘੇਰਾ ਪਾ ਲਿਆਰਾਜੇ ਨੂੰ (ਜਦ) ਭੱਜਣ ਲਈ ਕੋਈ ਰਸਤਾ ਨਾ ਰਿਹ (ਤਦ) ਫਿਰ ਰਾਜੇ ਨੇ ਇਹ ਯਤਨ ਕੀਤਾ (ਭਾਵ ਚਾਲ ਖੇਡੀ)
ਟਿੱਪਣੀ: ਕੀ ਚਾਲ ਖੇਡੀ ਅਗਲੇ ਬੰਦ ਵਿੱਚ ਪੜ੍ਹੋ ਜੀ
----------------------------------------------------------------------------------------------------
ਵਾ ਕੀ ਕਰ ਦ੍ਰਾਰੀ ਧਰੀ ਪਗਿਯਾ ਲਈ ਉਤਾਰਿਚੋਰ ਚੋਰ ਕਰ ਤਿਹ ਗਹਿਯੋ ਦਵੈ ਕ ਮੁਤਹਰੀ ਝਾਰਿਲਗੇ ਮੁਤਹਰੀ ਕੇ ਗਿਰਿਯੋ ਭੁਮਿ ਮੂਰਛਨਾ ਖਾਇਭੇਦ ਨ ਕਾਹੂੰ ਨਰ ਲਹਿਯੋ ਮੁਸਕੈ ਲਈ ਚੜਾਇ
ਅਰਥ: (ਰਾਜੇ ਨੇ) ਉਸ (ਜੋ ਕੋਈ ਬੰਦਾ ਹਨੇਰੇ ਵਿੱਚ ਨੇੜੇ ਰਾਜੇ ਹੱਥ ਆਇਆ, ਬਾਅਦ ਵਿੱਚ ਪਤਾ ਚੱਲਦਾ ਹੈ ਕਿ ਇਹ ਤਾਂ ਔਰਤ ਦਾ ਭਰਾ ਹੀ ਸੀ) ਦੀ ਦਾਹੜੀ ਆਪਣੇ ਹੱਥ ਵਿੱਚ ਫੜ ਲਈ ਤੇ ਉਸ ਦੀ ਪੱਗ ਉਤਾਰ ਦਿੱਤੀ। (ਟਿੱਪਣੀ:- ਏਥੇ 'ਵਾ ਕੀ' ਤੋਂ ਭਾਵ ਸਪੱਸ਼ਟ ਹੈ ਕਿਸੇ ਹੋਰ ਦੀ, ਕਿਉਂਕਿ ਪਿਛਲੇ ਬੰਦ ਵਿੱਚ ਦੇਖੋ, ਯਤਨ ਜਾਂ ਚਾਲ ਤਾਂ ਰਾਜਾ ਖੇਡ ਰਿਹਾ ਹੈ।) ਚੋਰ ਚੋਰ ਕਹਿ ਕੇ ਅਤੇ ਦੋ ਕੁ ਸੋਟੇ ਮਾਰ ਕੇ ਉਸ ਨੂੰ ਪਕੜ ਲਿਆਸੋਟੇ ਵੱਜਣ ਨਾਲ (ਉਹ ਬੰਦਾ, ਰਾਜਾ ਨਹੀਂ) ਬੇਹੋਸ਼ ਹੋ ਕੇ ਧਰਤੀ ਉਤੇ ਡਿੱਗ ਪਿਆਕਿਸੇ ਸੇਵਕ ਨੇ ਵੀ (ਇਸ ਗੱਲ ਦਾ) ਭੇਦ ਨਾ ਸਮਝਿਆ ਅਤੇ (ਉਸ ਬੰਦੇ ਦੀਆਂ ਹੀ) ਮੁਸ਼ਕਾਂ ਕਸ ਦਿੱਤੀਆਂ
-----------------------------------------------------------------------------------------------------
ਲਾਤ ਮੁਸਟ ਬਾਜਨ ਲਗੀ ਸਿਖੇਯ ਪਹੁੰਚੇ ਆਇਭ੍ਰਾਤ ਭ੍ਰਾਤ ਤ੍ਰਿਯ ਕਹਿ ਰਹੀ ਕੋਊ ਨ ਸਕਿਯੋ ਛੁਰਾਇ
ਅਰਥ: (ਉਸ ਬੰਦੇ ਦੇ) ਲੱਤਾਂ ਅਤੇ ਮੁੱਕੇ ਵੱਜਣ ਲੱਗੇ ਅਤੇ (ਇੰਨੇ ਤੱਕ ਹੋਰ) ਸੇਵਕ ਵੀ ਪਹੁੰਚ ਗਏ
(
ਉਹ) ਇਸਤਰੀ (ਟਿੱਪਣੀ: ਉਸ ਬੰਦੇ ਨੂੰ ਪਛਾਣ ਕੇ, ਕਿ ਇਹ ਤਾਂ ਮੇਰਾ ਭਰਾ ਹੈ) ਭਰਾ ਭਰਾ ਕਹਿੰਦੀ ਰਹੀ, ਪਰ ਕੋਈ ਵੀ (ਉਸ ਬੰਦੇ ਨੂੰ ਗੁੱਸੇ ਭਰੇ ਸੇਵਕਾਂ ਤੋਂ) ਛੁਡਾ ਨਾ ਸਕਿਆ
ਚੌਪਈ।। ਜੂਤੀ ਬਹੁ ਤਿਹ ਮੂੰਡ ਲਗਾਈਮੁਸਕੈ ਤਾ ਕੀ ਐਠ ਚੜਾਈਬੰਦਸਾਲ ਤਿਹ ਦਿਯਾ ਪਠਾਈਆਨਿ ਆਪਨੀ ਸੇਜ ਸੁਹਾਈ
ਇਹ ਛਲ ਖੇਲਿ ਰਾਇ ਭਜ ਆਯੋਬੰਦਸਾਲ ਤ੍ਰਿਯ ਭ੍ਰਾਤ ਪਠਾਯੋਸਿਖੇਯਨ ਭੇਦ ਅਭੇਦ ਨ ਪਾਯੋ। ਵਾਹੀ ਕੌ ਤਸਕਰ ਠਹਰਾਯੋ
ਅਰਥ: ਉਸ (ਔਰਤ ਦੇ ਭਰਾ) ਦੇ ਸਿਰ ਉਤੇ ਬਹੁਤ ਜੁੱਤੀਆਂ ਮਾਰੀਆਂਉਸ ਦੀਆਂ ਮੁਸ਼ਕਾਂ ਕੱਸ ਦਿੱਤੀਆਂ
ਉਸ ਨੂੰ ਬੰਦੀਖਾਨੇ ਭੇਜ ਦਿੱਤਾ ਅਤੇ ਰਾਜਾ ਆਪਣੀ ਸੇਜ ਉੱਪਰ ਆ ਪਹੁੰਚਿਆ (ਭਾਵ ਸੁੱਖੀਂ ਸਾਂਦੀ ਘਰ ਪਹੁੰਚ ਗਿਆ)‍
(ਟਿੱਪਣੀ : ਡਾ. ਜੱਗੀ ਇੱਥੇ ਇਹ ਲਿਖਦੇ ਹਨ ਕਿ "(ਇਸਤਰੀ) ਆਪਣੀ ਸੇਜ ਉਪਰ ਆ ਗਈ।" ਜੋ ਮੈਨੂੰ ਤਰਕ ਸੰਗਤ ਇਸ ਲਈ ਨਹੀਂ ਜਾਪਿਆ ਕਿਉਂਕਿ ਆਪਣੀ ਸੇਜ ਉਹੋ ਸੁਹਾ ਸਕਦਾ ਹੈ ਜੋ ਸੁੱਖੀਂ ਸਾਂਦੀ, ਸੁਖਾਂਤ ਵਿੱਚ ਘਰ ਪਰਤਿਆ ਹੋਵੇ, ਔਰਤ ਦਾ ਤਾਂ ਭਰਾ ਹੀ ਕੈਦ ਹੋ ਗਿਆ ਸੋ ਨਿਸਚੈ ਹੀ ਉਸ ਨੂੰ ਤਾਂ ਆਰਾਮ ਦੀ ਨੀਂਦ ਦਾ ਖਿਆਲ ਵੀ ਕਿੱਥੇ?)
ਇਸ ਤਰ੍ਹਾਂ ਦੀ ਚਾਲ ਖੇਡ ਕੇ ਰਾਜਾ (ਉਥੋਂ) ਭੱਜ ਆਇਆਬੰਦੀਖਾਨੇ ਵਿੱਚ ਉਸ ਇਸਤਰੀ ਦਾ ਭਰਾ ਭੇਜ ਦਿੱਤਾ ਗਿਆ। (ਕੋਈ ਵੀ) ਸੇਵਕ ਇਸ ਭੇਦ ਨੂੰ ਨਾ ਸਮਝ ਸਕਿਆ। (ਰਾਜੇ ਨੇ, ਆਪਣੀ ਚਾਲ ਨਾਲ਼) ਉਸ (ਔਰਤ ਦੇ ਭਰਾ) ਨੂੰ ਹੀ ਚੋਰ ਸਿੱਧ ਕਰ ਦਿੱਤਾ
-
ਇਤਿ-------------------------------

ਦਸਮ ਗ੍ਰੰਥ ਉਪਰ ਵਿਵਾਦ ਰਾਗੀ ਦਰਸ਼ਨ ਸਿੰਘ ਵੱਲੋਂ ਅਮਰੀਕਾ ਦੇ ਰੋਚੇਸਟ੍ਰ ਗੁਰਦੁਆਰਾ ਸਾਹਿਬ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਇਕ ਵੇਸਿਆ ਕੋਲ ਜਾਣ ਅਤੇ ਫਿਰ ਓਥੋਂ ਭੱਜ ਖਲੋਣ ਕਰਕੇ ਹੀ ਸ਼ੁਰੂ ਹੋਇਆ ਸੀ !

ਇਸ ਰਾਗੀ ਨੇ ਦਸਮ ਗ੍ਰੰਥ ਵਿਚੋਂ ਇਸ ਚਰਿੱਤਰ ਦੀ ਜੋ ਵਿਆਖਿਆ ਉਸ ਗੁਰੁਦੁਆਰੇ ਵਿਚ ਕੀਤੀ ਅਤੇ ਗੁਰੂ ਸਾਹਿਬ ਜੀ ਲਈ ਜੋ ਮਾੜੇ ਸਬਦ ਵਰਤੇ, ਓਹ ਤੁਸੀਂ ਇਸ ਹੇਠਲੀ ਵੀਡੀਓ ਲਿੰਕ ਵਿਚ ਵੇਖ ਸਕਦੇ ਹੋ, ਇਸ ਵੀਡੀਓ ਦੀ ਇਕ ਕਾਪੀ ਸਿੰਘਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੇ ਭੇਜੀ ਸੀ ਜਿਸ ਕਰਕੇ ਇਸ ਰਾਗੀ ਨੂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋਣ ਦਾ ਸੱਦਾ ਦਿੱਤਾ ਗਿਆ ਸੀ--ਇਹ ਆਇਆ ਤੇ ਜਰੂਰ ਪਰ ਜਥੇਦਾਰ ਸਾਹਿਬ ਅਗੇ ਆਪਣੀ ਆਕੜ ਕਰਕੇ ਪੇਸ਼ ਨਾ ਹੋਇਆ ਜਿਸ ਕਰਕੇ ਪੰਜ ਜਥੇਦਾਰ ਸਾਹਿਬਾਨ ਨੇ ਇਕ ਮੀਟਿੰਗ ਸੱਦ ਕੇ ਇਸ ਨੂ ਸਿਖਾਂ ਦੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਸਾਹਿਬ  ਜੀ ਲਈ ਮਾੜੇ ਸਬਦਾਂ ਅਤੇ ਚਲਿਤ੍ਰ ਹਨਨ  ਦੇ ਦੋਸ ਹੇਠ ਪੰਥ ਵਿਚੋਂ ਛੇਕੇ ਜਾਣ ਦਾ ਹੁਕਮ ਦਿੱਤਾ 
ਜਦ ਵੇਸਿਆ ਨੇ ਰੌਲਾ ਪਾਇਆ ਕਿ ਚੋਰ-ਚੋਰ ਤਾਂ ਫੜੇ ਜਾਣ ਦੇ ਡਰ ਕਰਕੇ ਗੁਰੂ ਗੋਬਿੰਦ ਸਿੰਘ ਜੀ ਵੇਸਿਆ ਦੇ ਕੋਲ ਆਪਣੀ ਜੁੱਤੀ ਅਤੇ ਚੋਲਾ ਛੱਡ ਕੇ ਭੱਜ ਗਏ ਸੀ 

ਹੁਣ ਕੋਈ ਵੀਰ ਦੱਸੇ ਕਿ ਕਿੱਥੇ ਲਿਖਿਆ ਹੈ ਕਿ ਦਸਮ ਪਾਤਸ਼ਾਹ ਦੀ ਦਾਹੜੀ ਫੜੀ ਜਾਂ ਉਹਨਾਂ ਨੂੰ ਜੁਤੀਆਂ ਪਈਆਂ (ਪ੍ਰੋ. ਦਰਸ਼ਨ ਸਿੰਘ ਨੇ ਇਹ ਦੋਸ਼ ਲਗਾਇਆ ਹੈ ਅਤੇ ਅਜਿਹਾ ਕੇਵਲ ਪ੍ਰੋ. ਦਰਸ਼ਨ ਸਿੰਘ ਦੇ ਇੱਕ ਵੀਡੀਓ ਵਿੱਚ ਸੁਣਿਆ ਸੀ), ਇਸੇ ਗਲਤੀ ਕਾਰਨ ਉਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ, ਅੰਮ੍ਰਿਤਸਰ ਤਲਬ ਕੀਤਾ ਗਿਆ ਸੀ!

ਇਸ ਤੋਂ ਅਗੇ ਪੜਨ ਲਈ ਇਸ ਲਿੰਕ ਤੇ ਕਲਿਕ ਕਰੋ :- 

http://dasamgranth-iksach-4.blogspot.com/ 


















ਲਿਖਾਰੀ:- ਅਜਮੇਰ ਸਿੰਘ ਰੰਧਾਵਾ ! 
(0091-9818610698).

ਕਿਰਪਾ ਕਰਕੇ ਇਹ ਬ੍ਲਾਗ ਵੀ ਵੇਖੋ ਜੀ..
http://dasamgranth-iksach-1.blogspot.in/
http://dasamgranth-iksach-2.blogspot.in/

http://dasamgranth-iksach-4.blogspot.com/ 
http://dasamgranth-iksach-5.blogspot.in/
    










Stats Counter